ਪਣਜੀ, 14 ਅਗਸਤ
ਗੋਆ ਦੀ ਬਾਗਾ ਬੀਚ ’ਤੇ ਲੁੱਟ ਦੌਰਾਨ ਦਿੱਲੀ ਦੇ ਸੈਲਾਨੀ ਦਾ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਇਸ ਸਬੰਧੀ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤ ਦੀ ਪਛਾਣ ਹਰੀਸ਼ ਤੰਵਰ (20) ਵਾਸੀ ਦਿੱਲੀ ਵਜੋਂ ਕੀਤੀ ਹੈ। ਉਹ ਉੱਤਰੀ ਗੋਆ ਜ਼ਿਲ੍ਹੇ ਦੀ ਬਾਗਾ ਬੀਚ ’ਤੇ ਬੈਠਾ ਸੀ, ਜਦੋਂ ਤਿੰਨ ਮੁਲਜ਼ਮਾਂ ਨੇ ਉਸ ਦਾ ਬੈਗ ਲੁੱਟਣ ਦੀ ਕੋਸ਼ਿਸ਼ ਕੀਤੀ, ਜਦੋਂ ਤੰਵਰ ਨੇ ਇਸ ਦਾ ਵਿਰੋਧ ਕੀਤਾ ਤਾਂ ਇਕ ਮੁਲਜ਼ਮ ਨੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਤੰਵਰ ਦੀ ਮੌਤ ਹੋ ਗਈ।