ਬੰਗਲੁੂਰੂ, 12 ਅਗਸਤ
ਕਰਨਾਟਕ ਸਰਕਾਰ ਨੇ ਆਪਣੇ ਸਾਰੇ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਜਨਤਕ ਖੇਤਰ ਦੀਆਂ ਇਕਾਈਆਂ ਅਤੇ ਯੂਨੀਵਰਸਿਟੀਆਂ ਨੂੰ ਸਟੇਟ ਬੈਂਕ ਆਫ਼ ਇੰਡੀਆ ਅਤੇ ਪੰਜਾਬ ਨੈਸ਼ਨਲ ਬੈਂਕ ਤੋਂ ਆਪਣੇ ਸਾਰੇ ਜਮ੍ਹਾਂ ਅਤੇ ਨਿਵੇਸ਼ ਵਾਪਸ ਲੈਣ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਆਦੇਸ਼ ਦਿੱਤੇ ਹਨ ਕਿ ਇਨ੍ਹਾਂ ਸੰਸਥਾਵਾਂ ਨਾਲ ਕੋਈ ਵੀ ਵਪਾਰਕ ਲੈਣ-ਦੇਣ ਬੰਦ ਕਰ ਦਿੱਤੇ ਜਾਣ। ਸਰਕਾਰ ਦਾ ਇਹ ਹੁਕਮ ਕਰਨਾਟਕ ਇੰਡਸਟ੍ਰੀਅਲ ਏਰੀਆ ਡਿਵੈਲਪਮੈਂਟ ਬੋਰਡ (ਕੇਆਈਏਡੀਬੀ) ਵੱਲੋਂ ਬੈਂਕ ਕਰਮਚਾਰੀਆਂ ਦੇ ਘੁਟਾਲੇ ਤੋਂ ਬਾਅਦ ਜਮ੍ਹਾਂ ਕੀਤੇ 12 ਕਰੋੜ ਰੁਪਏ ਕਢਵਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਆਇਆ ਹੈ। ਇਸੇ ਤਰ੍ਹਾਂ ਕਰਨਾਟਕ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ (ਕੇਐਸਪੀਸੀਬੀ) ਵੱਲੋਂ ਜਮ੍ਹਾਂ ਕਰਵਾਏ ਗਏ 10 ਕਰੋੜ ਰੁਪਏ ਬੈਂਕ ਅਧਿਕਾਰੀਆਂ ਵੱਲੋਂ ਵਾਪਸ ਨਹੀਂ ਕੀਤੇ ਗਏ। -ਪੀਟੀਆਈ