ਨਵੀਂ ਦਿੱਲੀ, 14 ਅਗਸਤ
ਸੁਪਰੀਮ ਕੋਰਟ ਨੇ ਬਾਂਸੁਰੀ ਸਵਰਾਜ ਸਮੇਤ 39 ਵਕੀਲਾਂ ਨੂੰ ਸੀਨੀਅਰ ਵਕੀਲ ਨਾਮਜ਼ਦ ਕੀਤਾ ਹੈ। ਇੱਥੇ ਇਕ ਮੀਟਿੰਗ ਵਿੱਚ ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਸਿਖਰਲੀ ਅਦਾਲਤ ਦੇ ਜੱਜਾਂ ਨੇ 10 ਔਰਤਾਂ ਸਣੇ 39 ਵਕੀਲਾਂ ਨੂੰ ਸੀਨੀਅਰ ਵਕੀਲਾਂ ਵਜੋਂ ਨਾਮਜ਼ਦ ਕੀਤਾ। ਇਹ ਹੁਕਮ 14 ਅਗਸਤ 2024 ਤੋਂ ਪ੍ਰਭਾਵੀ ਹੋਣਗੇ। ਸਵਰਾਜ ਤੋਂ ਇਲਾਵਾ ਨਲਿਨ ਕੋਹਲੀ, ਅਭਿਮਨਿਊ ਭੰਡਾਰੀ, ਅਨਿੰਦਿਤਾ ਪੁਜਾਰੀ, ਸ਼ਾਦਨ ਫਰਾਸਤ, ਅਪਰਨਾ ਭੱਟ, ਪਰਮੇਸ਼ਵਰ ਕੇ, ਰਿਸ਼ੀ ਮਲਹੋਤਰਾ, ਅਸ਼ੋਕ ਪਾਨੀਗ੍ਰਹੀ, ਗੌਰਵ ਸ਼ਰਮਾ ਉਨ੍ਹਾਂ ਵਕੀਲਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਸੀਨੀਅਰ ਵਕੀਲ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 19 ਜਨਵਰੀ ਨੂੰ 56 ਵਕੀਲਾਂ ਨੂੰ ਸੀਨੀਅਰ ਵਕੀਲ ਨਾਮਜ਼ਦ ਕੀਤਾ ਸੀ। -ਪੀਟੀਆਈ