ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਗਸਤ
ਹਰਿਆਣਾ ਸਰਕਾਰ ਨੇ ਅੱਜ ਦੇਰ ਰਾਤ 41 ਮੈਂਬਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਨੂੰ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਹਰੀ ਝੰਡੀ ਦੇ ਦਿੱਤੀ ਹੈ। ਕਮੇਟੀ ਵਿੱਚ ਸਿਰਸਾ ਤੋਂ ਬਲਜੀਤ ਸਿੰਘ ਦਾਦੂਵਾਲ, ਜਗਸੀਰ ਸਿੰਘ, ਮਾਲਕ ਸਿੰਘ, ਪਰਮਜੀਤ ਸਿੰਘ ਮੱਖਾ, ਪ੍ਰਕਾਸ਼ ਸਿੰਘ ਸਾਹੂਵਾਲਾ, ਗੁਰਮੀਤ ਸਿੰਘ, ਗੁਰਪਾਲ ਸਿੰਘ ਗੋਰਾ, ਮਲਕੀਤ ਸਿੰਘ ਪਾਣੀਵਾਲਾ, ਸੁਰਿੰਦਰ ਸਿੰਘ ਵੈਦਵਾਲਾ, ਪਾਣੀਪਤ ਤੋਂ ਮਲਕੀਤ ਸਿੰਘ ਅਤੇ ਯਮੁਨਾਨਗਰ ਤੋਂ ਹਰਬੰਸ ਸਿੰਘ, ਸੁਖਵਿੰਦਰ ਸਿੰਘ ਤੇ ਅਮਰਜੀਤ ਸਿੰਘ ਨੂੰ ਸ਼ਾਮਲ ਹਨ।
ਇਸੇ ਤਰ੍ਹਾਂ ਹਰਿਆਣਾ ਸਰਕਾਰ ਨੇ ਅੰਬਾਲਾ ਤੋਂ ਹਰਪਾਲ ਸਿੰਘ ਕੰਬੋਜ, ਸੁਖਦਰਸ਼ਨ ਸਿੰਘ ਸਹਿਗਲ, ਤਲਵਿੰਦਰਪਾਲ ਸਿੰਘ, ਇੰਦਰਜੀਤ ਸਿੰਘ ਵਾਸੂਦੇਵ, ਕੈਪਟਨ ਦਿਲਬਾਗ ਸਿੰਘ ਸੈਣੀ, ਰਜਿੰਦਰ ਸਿੰਘ, ਫਰੀਦਾਬਾਅਦ ਤੋਂ ਸਰਦਾਰਨੀ ਰੀਨਾ ਭੱਟੀ, ਗੁਰਪ੍ਰਸਾਦ ਸਿੰਘ, ਫਤਿਆਬਾਦ ਤੋਂ ਮਹਿੰਦਰ ਸਿੰਘ ਵਧਵਾ, ਪੰਚਕੂਲਾ ਤੋਂ ਗੁਰਮੀਤ ਸਿੰਘ ਮਿੱਤਾ, ਡਾ. ਹਰਨੇਕ ਸਿੰਘ, ਸਵਰਨ ਸਿੰਘ, ਕੈਥਲ ਤੋਂ ਕਾਬਲ ਸਿੰਘ, ਦਵਿੰਦਰ ਸਿੰਘ, ਕਰਨਾਲ ਤੋਂ ਭੁਪਿੰਦਰ ਸਿੰਘ ਰੋਖਾ, ਗੁਲਾਬ ਸਿੰਘ, ਬਾਬਾ ਮਿਹਰ ਸਿੰਘ, ਰਤਨ ਸਿੰਘ, ਨਿਸ਼ਾਨ ਸਿੰਘ ਨੂੰ ਸ਼ਾਮਲ ਕੀਤਾ ਹੈ।