ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 14 ਅਗਸਤ
ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵੱਲੋਂ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਦੀ ਪ੍ਰਧਾਨਗੀ ਹੇਠ ਤ੍ਰੈ-ਭਾਸ਼ੀ ਕਵੀ ਦਰਬਾਰ, ਕੋਸ਼ ਲੋਕ ਅਰਪਣ ਅਤੇ ਸਨਮਾਨ ਸਮਾਗਮ ਤਖ਼ਤ ਹਜ਼ਾਰਾ ਵਿੱਚ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸੰਧੂ ਵਰਿਆਣਵੀ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਗੁਰਚਰਨ ਕੌਰ ਕੋਚਰ, ਡਾ. ਭਗਵੰਤ ਸਿੰਘ, ਡਾ. ਮੁਹੰਮਦ ਰਫ਼ੀ, ਕਰਮ ਸਿੰਘ ਕੇਐੱਸ ਗਰੁੱਪ, ਹਰਮੀਤ ਆਰਟਿਸਟ, ਅਨਵਾਰ ਆਜ਼ਰ ਅਤੇ ਨਾਹਰ ਸਿੰਘ ਮੁਬਾਰਕਪੁਰੀ ਸ਼ਾਮਲ ਸਨ। ਪਵਨ ਹਰਚੰਦਪੁਰੀ ਵੱਲੋਂ ਸੰਪਾਦਿਤ ਰਾਮ ਸਰੂਪ ਸਿੰਘ ਵੱਲੋਂ ਤਿਆਰ ਕੀਤਾ ਚੌਥਾ ਦੋ ਭਾਸ਼ੀ ਅਦੁੱਤੀ ਸ਼ਬਦ ਕੋਸ਼ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤਾ ਗਿਆ। ਕੋਸ਼ ਬਾਰੇ ਮੁੱਖ ਸ਼ਬਦ ਡਾ. ਭਗਵੰਤ ਸਿੰਘ ਨੇ ਕਹੇ। ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ ਦੇ ਸਾਬਕਾ ਨਿਰਦੇਸ਼ਕ ਡਾ. ਬਲਦੇਵ ਸਿੰਘ ਬੱਧਨ ਨੂੰ ਕੇਂਦਰੀ ਸਭਾ ਵੱਲੋਂ ਪੰਜਾਬੀ ਮਾਂ ਬੋਲੀ ਦੀ ਮਹਾਨ ਸੇਵਾ ਲਈ ‘ਸ਼ਬਦ ਸੂਰਮਾ ਪੁਰਸਕਾਰ’ ਸਨਮਾਨ ਪੱਤਰ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਸਾਹਿਤ ਸਭਾ ਮਾਲੇਰਕੋਟਲਾ ਵੱਲੋਂ ਡਾ. ਮੁਹੰਮਦ ਰਫੀ, ਪਵਨ ਹਰਚੰਦਪੁਰੀ, ਪ੍ਰੋ. ਸੰਧੂ ਵਰਿਆਣਵੀ, ਡਾ. ਗੁਰਚਰਨ ਕੌਰ ਕੋਚਰ, ਹਰਮੀਤ ਆਰਟਿਸਟ ਅਤੇ ਅਨਵਰ ਆਜ਼ਰ ਦਾ ਸਨਮਾਨ ਕੀਤਾ ਗਿਆ ਅਤੇ ਹਰਮੀਤ ਆਰਟਿਸਟ ਵੱਲੋਂ ਤਿਆਰ ਕੀਤੇ ਸੁੰਦਰ ਝੋਲੇ ਪ੍ਰਧਾਨਗੀ ਮੰਡਲ ਨੂੰ ਭੇਟ ਕੀਤੇ। ਕਵੀ ਦਰਬਾਰ ਵਿੱਚ ਡਾ. ਰਾਕੇਸ਼ ਸ਼ਰਮਾ, ਗੁਲਜ਼ਾਰ ਸਿੰਘ ਸ਼ੌਂਕੀ, ਬਲਵੀਰ ਬੱਲੀ, ਕੇ. ਸਾਧੂ ਸਿੰਘ, ਜਸਵਿੰਦਰ ਸਿੰਘ ਜੱਸੀ, ਜਗਦੇਵ ਸਿੰਘ ਕਲਸੀ ਤੇ ਬਲਜੀਤ ਸਿੰਘ ਬਾਂਸਲ ਸ਼ਾਮਲ ਸਨ।