ਪੱਤਰ ਪ੍ਰੇਰਕ
ਤਰਨ ਤਾਰਨ, 14 ਅਗਸਤ
ਤਰਨ ਤਾਰਨ ਨਿਵਾਸੀ ਭਾਰਤੀ ਹਵਾਈ ਫੌਜ ਦੇ ਪਵਨ ਕੁਮਾਰ ਨੇ ਮਿਸਟਰ ਏਸ਼ੀਆ ਬਾਡੀ ਬਿਲਡਿੰਗ ਅਤੇ ਫਿਜ਼ੀਕ ਸਪੋਰਟਸ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਹਾਸਲ ਕੀਤਾ ਹੈ| ਇਹ ਪ੍ਰਾਪਤੀ ਉਸ ਨੇ ਹਾਲ ਹੀ ਵਿੱਚ ਇੰਡੋਨੇਸ਼ੀਆ ਵਿੱਚ ਹੋਈ 56ਵੀ ਮਿਸਟਰ ਏਸ਼ੀਆ ਬਾਡੀ ਬਿਲਡਿੰਗ ਅਤੇ ਫਿਜ਼ੀਕ ਸਪੋਰਟਸ ਚੈਂਪੀਅਨਸ਼ਿਪ ਵਿੱਚ ਕੀਤੀ ਹੈ| ਪਵਨ ਕੁਮਾਰ ਨੇ ਇਸ ਚੈਂਪੀਅਨਸ਼ਿਪ ਵਿੱਚ 90-100 ਵਰਗ ਵਿੱਚ ਖੇਡਿਆ| ਇਸ ਤੋਂ ਪਹਿਲਾਂ ਵੀ ਉਹ ਭਾਰਤ ਵਿੱਚ ਹੋਈ ਮਿਸਟਰ ਇੰਡੀਆ ਵਿੱਚ ਸੋਨ ਤਗ਼ਮਾ ਆਪਣੇ ਨਾਮ ਕਰ ਚੁੱਕਾ ਹੈ ਅਤੇ ਹੁਣ ਮਿਸਟਰ ਏਸ਼ੀਆ ਵਿਚ ਸੋਨ ਤਗ਼ਮਾ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ| ਇਸ ਮੌਕੇ ਉਸ ਨੇ ਹਵਾਈ ਫੌਜ ਦੇ ਅਧਿਕਾਰੀ ਗੁਰਇਕਬਾਲ ਸਿੰਘ ਕੁਤਵਾਲ ਦਾ ਧੰਨਵਾਦ ਕੀਤਾ ਹੈ| ਪਵਨ ਕੁਮਾਰ ਨੇ ਦੱਸਿਆ ਕਿ ਉਸ ਦਾ ਅਗਲਾ ਟੀਚਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਸੋਨ ਤਗ਼ਮਾ ਜਿੱਤਣਾ ਹੈ|