ਪੱਤਰ ਪ੍ਰੇਰਕ
ਹੁਸ਼ਿਆਰਪੁਰ, 14 ਅਗਸਤ
ਜ਼ਿਲ੍ਹਾ ਪੁਲੀਸ ਵੱਲੋਂ ਲੁੱਟਾਂ-ਖੋਹਾਂ ਅਤੇ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਇਸ ਦੇ ਦਸ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਵੱਖ ਵੱਖ ਥਾਵਾਂ ’ਤੇ ਨਾਕਿਆਂ ਦੌਰਾਨ ਦਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸਿਕੰਦਰ ਸਿੰਘ ਵਾਸੀ ਨੰਗਲਬਾਦਾ, ਕੁਲਵੀਰ ਸਿੰਘ ਵਾਸੀ ਢੱਡੇ ਫਤਿਹ ਸਿੰਘ, ਮਨਦੀਪ ਕੁਮਾਰ ਵਾਸੀ ਜਲਭੇ, ਸੁਖਜੀਤ ਸਿੰਘ ਵਾਸੀ ਗੀਗਨੋਵਾਲ ਅਤੇ ਹਰਪ੍ਰੀਤ ਸਿੰਘ ਵਾਸੀ ਨਸਰਾਲਾ, ਨਵਪ੍ਰੀਤ ਸਿੰਘ ਵਾਸੀ ਰਹੀਮਪੁਰ, ਰਾਜਦੀਪ ਸਿੰਘ ਵਾਸੀ ਖੱਸਣ, ਅਰੁਣਪ੍ਰੀਤ ਸਿੰਘ ਵਾਸੀ ਰਹੀਮਪੁਰ, ਕੁਲਵਿੰਦਰ ਸਿੰਘ ਵਾਸੀ ਕੋਏ ਅਤੇ ਗਗਨ ਮੁਹੰਮਦ ਵਾਸੀ ਕਲੋਵਾਲ ਸ਼ਾਮਲ ਹਨ।