ਪੱਤਰ ਪ੍ਰੇਰਕ
ਚੇਤਨਪੁਰਾ, 17 ਅਗਸਤ
ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਰੋਡ ਵਾਇਆ ਸੰਗਤਪੁਰਾ ਦੀ ਖ਼ਸਤਾ ਹਾਲਤ ਹੋਣ ਕਾਰਨ ਇਕ ਮਿੱਟੀ ਨਾਲ ਭਰਿਆ ਟਰੱਕ ਪਲਟ ਗਿਆ। ਇਸ ਹਾਦਸੇ ਵਿੱਚ ਟਰੱਕ ਡਰਾਈਵਰ ਜ਼ਖ਼ਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਇਹ ਟਰੱਕ ਫਤਿਹਗੜ੍ਹ ਚੂੜੀਆਂ ਵਾਲੀ ਸਾਈਡ ਤੋਂ ਅੰਮ੍ਰਿਤਸਰ ਵਾਲੇ ਪਾਸੇ ਨੂੰ ਜਾ ਰਿਹਾ ਸੀ। ਜਦ ਟਰੱਕ ਅੱਡਾ ਚੇਤਨਪੁਰਾ ਵਿਖੇ ਪਹੁੰਚਿਆ ਤਾਂ ਟੋਏ ਵਿੱਚ ਵੱਜਣ ਕਾਰਨ ਸੜਕ ’ਤੇ ਹੀ ਪਲਟ ਗਿਆ। ਇਸ ਹਾਦਸੇ ਵਿੱਚ ਟਰੱਕ ਡਰਾਈਵਰ ਕਰਨਵੀਰ ਸਿੰਘ ਪਿੰਡ ਗਾਲੋਵਾਲੀ ਨੂੰ ਕਾਫੀ ਸੱਟਾਂ ਲੱਗੀਆਂ ਅਤੇ ਟਰੱਕ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਇਸ ਸੜਕ ’ਤੇ ਆਏ ਦਿਨ ਹਾਦਸੇ ਵਾਪਰ ਰਹੇ ਹਨ ਜਿਸ ਵਿਚ ਕੀਮਤੀ ਜਾਨਾਂ ਜਾਂ ਰਹੀਆਂ ਹਨ ਪਰ ਸੜਕ ਦੀ ਮੁਰੰਮਤ ਨਹੀਂ ਕਰਵਾਈ ਜਾ ਰਹੀ।