ਪੱਤਰ ਪ੍ਰੇਰਕ
ਫਗਵਾੜਾ, 18 ਅਗਸਤ
ਸਰਬ ਨੌਜਵਾਨ ਸਭਾ ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਫਗਵਾੜਾ ਵਲੋਂ ਸਾਉਣ ਦਾ ਪ੍ਰਸਿੱਧ ਤੀਜ ਉਤਸਵ ‘ਮੇਲਾ ਤੀਆਂ ਦਾ’ ਸਥਾਨਕ ਪਲਾਹੀ ਰੋਡ ਸਥਿਤ ਆਰੀਆ ਆਈ.ਐਮ.ਟੀ ਕਾਲਜ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੀ ਪ੍ਰਧਾਨਗੀ ਸਨਅਤਕਾਰ ਕੇ.ਕੇ. ਸਰਦਾਨਾ ਨੇ ਕੀਤਾ ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ ਸਭਾ ਵੱਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀਆਂ ਲੜਕੀਆਂ ਨੇ ਚਰਖਾ ਕੱਤ ਕੇ ਅਤੇ ਦੁੱਧ ਰਿੜਕ ਕੇ ਪੁਰਾਤਨ ਪੰਜਾਬ ਦੀ ਮਨਮੋਹਕ ਝਲਕ ਪੇਸ਼ ਕੀਤੀ। ਇਸ ਤੋਂ ਇਲਾਵਾ ਢੋਲ ਦੀ ਥਾਪ ’ਤੇ ਗਿੱਧਾ, ਬੋਲੀਆਂ, ਫਰੀ ਸਟਾਈਲ ਭੰਗੜੇ ਤੇ ਕੋਰੀਓਗ੍ਰਾਫੀ ਨਾਲ ਰੰਗ ਬੰਨ੍ਹਿਆ।