ਨਵੀਂ ਦਿੱਲੀ, 18 ਅਗਸਤ
ਨੇਪਾਲ ਦੀ ਵਿਦੇਸ਼ ਮੰਤਰੀ ਆਰਜ਼ੂ ਰਾਣਾ ਦਿਓਬਾ ਦੁਵੱਲੇ ਸਬੰਧਾਂ ਦੀ ਵਿਆਪਕ ਨਜ਼ਰਸਾਨੀ ਕਰਨ ਦੇ ਮਨੋਰਥ ਨਾਲ ਪੰਜ ਰੋਜ਼ਾ ਦੌਰੇ ’ਤੇ ਅੱਜ ਇੱਥੇ ਪੁੱਜੇ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਦਿਓਬਾ ਦੀ ਫੇਰੀ ਭਾਰਤ ਤੇ ਨੇਪਾਲ ਵਿਚਾਲੇ ‘ਨਿਵੇਕਲੇ ਤੇ ਗੂੜ੍ਹੇ’ ਸਬੰਧ ਦਾ ਪ੍ਰਮਾਣ ਹਨ। ਐਕਸ ’ਤੇ ਪੋਸਟ ’ਚ ਉਨ੍ਹਾਂ ਕਿਹਾ ਕਿ ਨੇਪਾਲ ਦੀ ਵਿਦੇਸ਼ ਮੰਤਰੀ ਆਰਜ਼ੂ ਰਾਣਾ ਦਿਓਬਾ ਦਾ ਦਿੱਲੀ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਦਿਓਬਾ ਭਲਕੇ ਸੋਮਵਾਰ ਨੂੰ ਭਾਰਤੀ ਵਿਦੇਸ਼ ਮੰਤਰੀ ਐੱਸ. ਜੈੈਸ਼ੰਕਰ ਨਾਲ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕਰਨਗੇ। -ਪੀਟੀਆਈ