ਪੱਤਰ ਪ੍ਰੇਰਕ
ਤਰਨ ਤਾਰਨ, 18 ਅਗਸਤ
ਪਿੰਡ ਮਾੜੀਮੇਘਾ ਵਿੱਚ ਸ਼ੁੱਕਰਵਾਰ ਦੀ ਰਾਤ ਵੇਲੇ ਨੌਜਵਾਨਾਂ ਦੇ ਦੋ ਧੜਿਆਂ ਦਰਮਿਆਨ ਤਕਰਾਰ ਦੌਰਾਨ ਗੋਲੀਆਂ ਚੱਲ ਗਈਆਂ।
ਏਐੱਸਆਈ ਹਰੀ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਪਿੰਡ ਦਾ ਇਕ ਨੌਜਵਾਨ ਮਨਜੀਤ ਸਿੰਘ ਆਪਣੇ ਦੋਸਤਾਂ ਨਾਲ ਪਿੰਡ ਦੇ ਅੱਡੇ ’ਤੇ ਆਪਣੀ ਥਾਰ ਗੱਡੀ ਵਿੱਚ ਬੈਠਾ ਸੀ। ਇੰਨੇ ਨੂੰ ਪਿੰਡ ਦਾ ਹੀ ਬਖਸ਼ੀਸ਼ ਸਿੰਘ ਸ਼ੀਸ਼ਾ ਆਪਣੇ ਸਾਥੀਆਂ ਨਾਲ ਮੌਕੇ ’ਤੇ ਆਇਆ ਅਤੇ ਉਸ ਨੇ ਆਪਣੀ ਵਰਨਾ ਗੱਡੀ ਥਾਰ ਨੂੰ ਸਾਹਮਣੇ ਤੋਂ ਮਾਰ ਦਿੱਤੀ ਜਿਸ ਨਾਲ ਥਾਰ ਦਾ ਬੰਪਰ ਟੁੱਟ ਗਿਆ। ਇਸ ਮਨਜੀਤ ਹਮਲੇ ਦੇ ਡਰੋਂ ਘਰ ਚਲਾ ਗਿਆ। ਉਪਰੰਤ ਬਖਸ਼ੀਸ਼ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਸ ਦੇ ਘਰ ਜਾ ਕੇ ਗੋਲੀਆਂ ਚਲਾਈਆਂ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।