ਪੱਤਰ ਪ੍ਰੇਰਕ
ਸ਼ਹਿਣਾ, 18 ਅਗਸਤ
ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਣਾ (ਮੁੰਡੇ) ਸ਼ਹਿਣਾ ਵਿੱਚ ਦਿਵਿਆਂਗ ਬੱਚਿਆਂ ਵੱਲੋਂ ਰੱਖੜੀਆਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਸਬੰਧੀ ਸੈਂਟਰ ਹੈੱਡ ਟੀਚਰ ਸਤਿਨਾਮ ਸਿੰਘ ਨੇ ਦੱਸਿਆ ਕਿ ਰਿਸੋਰਸ ਰੂਮ ਤੇ ਕਲੱਸਟਰ ਪੱਧਰੀ ਸਕੂਲਾਂ ਦੇ ਦਿਵਿਆਂਗ ਬੱਚਿਆਂ ਵੱਲੋਂ ਵੱਖ ਵੱਖ ਵਸਤਾਂ ਦੀ ਵਰਤੋਂ ਨਾਲ ਰੱਖੜੀਆਂ ਅਤੇ ਹੋਰ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਉਪਰੰਤ ਪ੍ਰਦਰਸ਼ਨੀ ਲਗਾਕੇ ਜੋ ਪੈਸੇ ਕਮਾਏ ਜਾਂਦੇ ਹਨ, ਉਨ੍ਹਾਂ ਨਾਲ ਰਿਸੋਰਸ ਰੂਮ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ।
ਇਸ ਪ੍ਰਦਰਸ਼ਨੀ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ਹਿਣਾ ਹਰਿੰਦਰ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਬੱਚਿਆਂ ਨੂੰ ਸਟੇਸ਼ਨਰੀ ਵੰਡੀ। ਇਸ ਮੌਕੇ ਸਮਾਜ ਸੇਵੀ ਡਾਕਟਰ ਅਨਿਲ ਗਰਗ ਤੇ ਉਨ੍ਹਾਂ ਪਤਨੀ ਦਰਸ਼ਨਾ ਦੇਵੀ ਨੇ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ।
ਇਸ ਮੌਕੇ ਜਤਿੰਦਰ ਸਿੰਘ ਸ਼ਹਿਣਾ, ਸੁਖਵਿੰਦਰ ਸਿੰਘ ਧਾਲੀਵਾਲ, ਕੁਲਵੰਤ ਸਿੰਘ ਤੇ ਪਰਮਿੰਦਰ ਕੌਰ, ਸੰਦੀਪ ਕੌਰ, ਜਸਬੀਰ ਸਿੰਘ, ਅੰਮ੍ਰਿਤਪਾਲ ਸਿੰਘ, ਸੁਖਚਰਨਜੀਤ ਕੌਰ, ਰਾਜਵਿੰਦਰ ਕੌਰ, ਸੁਨੀਤਾ ਰਾਣੀ, ਦਵਿੰਦਰ ਕੌਰ, ਕਿਰਨ ਬਾਲਾ, ਜਸਪ੍ਰੀਤ ਕੌਰ, ਅੰਜਲੀ ਕੰਬੋਜ, ਨਿਰਮਲਾ ਦੇਵੀ, ਅਮਨਦੀਪ ਕੌਰ, ਰਮਨਪ੍ਰੀਤ ਕੌਰ, ਗਗਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਰਾਜਨ ਗੁਪਤਾ ਆਦਿ ਹਾਜ਼ਰ ਸਨ।