ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 18 ਅਗਸਤ
ਪਿਛਲੇ ਦਿਨਾਂ ਤੋਂ ਲਾਪਤਾ ਲੜਕੀ ਦੀ ਤਲਾਸ਼ ਜਾਰੀ ਹੈ। ਘਰ ਵਾਲਿਆਂ ਨੇ 14 ਅਗਸਤ ਨੂੰ ਲੜਕੀ ਦੇ ਲਾਪਤਾ ਹੋਣ ਦੀ ਰਿਪੋਰਟ ਪੁਲੀਸ ਕੋਲ ਦਰਜ ਕਰਵਾਈ ਸੀ। ਪਰਿਵਾਰ ਦਾ ਕਹਿਣਾ ਕਿ ਉਨ੍ਹਾਂ ਨੂੰ ਲੜਕੀ ਦਾ ਬੈਗ ਜਨਸੂਈ ਹੈੱਡ ਕੋਲ ਪਿਆ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਨੇ ਘਟਨਾ ਸਥਾਨ ’ਤੇ ਕੇ ਬੈਗ ਦੀ ਪਛਾਣ ਕੀਤੀ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਜਨਸੂਈ ਦੇ ਇੱਕ ਲੜਕੇ ਨੇ ਉਨ੍ਹਾਂ ਦੀ ਧੀ ਨੂੰ ਐੱਸਵਾਈਐੱਲ ਨਹਿਰ ਵਿਚ ਧੱਕਾ ਦਿੱਤਾ ਹੈ। ਪੁਲੀਸ ਨੇ ਸ਼ੱਕੀ ਲੜਕੇ ਕੋਲੋਂ ਪੁੱਛਗਿੱਛ ਕੀਤੀ ਹੈ। ਮੌਕੇ ’ਤੇ ਮੌਜੂਦ ਗੋਤਾਖੋਰ ਪਰਗਟ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਕੋਲ ਪੁਲੀਸ ਅਤੇ ਪਰਿਵਾਰ ਦਾ ਸੰਦੇਸ਼ ਆਇਆ ਸੀ ਕਿ 18 ਸਾਲ ਦੀ ਲੜਕੀ 12 ਅਗਸਤ ਤੋਂ ਲਾਪਤਾ ਹੈ। ਗੋਤਾਖੋਰ ਪਰਗਟ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦੋ ਦਿਨ ਤੋਂ ਕੁਰੂਕਸ਼ੇਤਰ ਖੇਤਰ ਵਿਚ ਲੜਕੀ ਦੀ ਭਾਲ ਕਰ ਰਹੇ ਸਨ ਪਰ ਅਜੇ ਕੋਈ ਸੁਰਾਗ ਨਹੀਂ ਮਿਲਿਆ।