ਮੁੰਬਈ, 19 ਅਗਸਤ
ਸ਼ੇਅਰ ਬਾਜ਼ਾਰਾਂ ਵਿਚ ਅੱਜ ਕਾਰੋਬਾਰ ਸੀਮਤ ਰਿਹਾ ਅਤੇ ਬੀਐੱਸਈ ਸੈਂਸੈਕਸ ਵਿਚ 12 ਅੰਕਾਂ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਕਿਸੇ ਠੋਸ ਸੰਕੇਤ ਦੀ ਅਣਹੋਂਦ ਕਾਰਨ ਨਿਵੇਸ਼ਕ ਮਾਰਕੀਟ ਤੋਂ ਦੂਰ ਰਹੇ। ਬੀਐੱਸਈ ਦੇ 30 ਸ਼ੇਅਰਾਂ ‘ਤੇ ਆਧਾਰਿਤ ਸੈਂਸੈਕਸ 12.16 ਅੰਕ ਜਾਂ 0.02 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 80,424.68 ਅੰਕ ‘ਤੇ ਬੰਦ ਹੋਇਆ। ਹਾਲਾਂਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 31.50 ਅੰਕ ਜਾਂ 0.13 ਫੀਸਦੀ ਦੇ ਵਾਧੇ ਨਾਲ 24,572.65 ‘ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਅੱਜ ਘਰੇਲੂ ਬਾਜ਼ਾਰਾਂ ਵਿਚ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ ਰਹੀ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ‘ਚ 287.56 ਅੰਕ ਵੱਧ ਕੇ 80,724.40 ‘ਤੇ ਪਹੁੰਚ ਗਿਆ। ਐੱਨਐੱਸਈ ਨਿਫਟੀ 97.65 ਅੰਕਾਂ ਦੇ ਵਾਧੇ ਨਾਲ 24,638.80 ‘ਤੇ ਰਿਹਾ।