ਨਾਦੀਆ, 19 ਅਗਸਤ
ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਅੱਜ 6 ਕਿਲੋਗ੍ਰਾਮ ਤਸਕਰੀ ਵਾਲਾ ਸੋਨਾ ਲੈ ਕੇ ਜਾ ਰਹੇ ਇਕ ਵਿਅਕਤੀ ਨੇ ਬੀਐੱਸਐੱਫ ਜਵਾਨ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਸਿਪਾਹੀ ਵਾਲ-ਵਾਲ ਬਚ ਗਿਆ, ਜਦਕਿ ਤਸਕਰ ਸੋਨਾ ਛੱਡ ਕੇ ਭੱਜ ਗਿਆ। ਇਹ ਘਟਨਾ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਵਿਜੈਪੁਰ ਵਿੱਚ ਕੇਲੇ ਅਤੇ ਬਾਂਸ ਦੇ ਬਾਗ ਦੇ ਨੇੜੇ ਸਵੇਰੇ 9 ਵਜੇ ਦੇ ਕਰੀਬ ਵਾਪਰੀ। ਸੂਤਰਾਂ ਨੇ ਦੱਸਿਆ ਕਿ ਤਸਕਰ ਆਪਣੇ ਲੱਕ ਦੁਆਲੇ ਬੰਨ੍ਹੀ ਬੈਲਟ ਵਿੱਚ 22 ਸੋਨੇ ਦੇ ਬਿਸਕੁਟ ਅਤੇ ਛੇ ਕਿਲੋਗ੍ਰਾਮ ਵਜ਼ਨ ਦੀਆਂ ਅੱਠ ਛੜਾਂ ਲੈ ਕੇ ਜਾ ਰਿਹਾ ਸੀ। ਸਿਪਾਹੀ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਚਾਕੂ ਨਾਲ ਹਮਲਾ ਕਰ ਦਿੱਤਾ।