ਰਮੇਸ਼ ਭਾਰਦਵਾਜ
ਲਹਿਰਾਗਾਗਾ, 19 ਅਗਸਤ
ਇਥੋਂ ਨੇੜਲੇ ਪਿੰਡ ਚੋਟੀਆਂ ਵਿਖੇ ਭਰਾ ਨੇ ਭਰਾ ਦਾ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਆਪਸੀ ਲੜਾਈ ਕਾਰਨ ਛੋਟੇ ਭਰਾ ਨੇ ਵੱਡੇ ਭਰਾ ਜਗਸੀਰ ਸਿੰਘ ਨੂੰ ਕਥਿਤ ਤੌਰ ’ਤੇ ਡੰਡੇ ਮਾਰੇ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਮ੍ਰਿਤਕ ਦੇ ਵੱਡੇ ਭਰਾ ਪਾਲਾ ਸਿੰਘ ਨੇ ਦੱਸਿਆ ਛੋਟਾ ਭਰਾ ਰਿੰਕੂ ਸਿੰਘ, ਜੋ ਜਗਸੀਰ ਸਿੰਘ ਨਾਲ ਹਮੇਸ਼ਾ ਲੜਾਈ ਕਰਦਾ ਰਹਿੰਦਾ ਸੀ, ਨੇ ਰਾਤ ਨੂੰ ਵਿਚਕਾਰਲੇ ਭਰਾ ਜਗਸੀਰ ਸਿੰਘ ਦੇ ਸਿਰ ’ਤੇ ਡਾਂਗ ਨਾਲ ਵਾਰ ਕੀਤਾ। ਸਦਰ ਥਾਣਾ ਲਹਿਰਾਗਾਗਾ ਦੇ ਐੱਸਐੱਚਓ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਚੋਟੀਆਂ ਵਿਖੇ ਭਰਾ ਨੇ ਭਰਾ ਦਾ ਕਤਲ ਕਰ ਦਿੱਤਾ ਹੈ ਜਦੋਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਜਗਸੀਰ ਸਿੰਘ ਗੰਭੀਰ ਜ਼ਖ਼ਮੀ ਸੀ। ਉਸ ਦੇ ਵੱਡੇ ਭਰਾ ਪਾਲਾ ਰਾਮ ਦੇ ਬਿਆਨਾਂ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ।