ਰੋਮ, 19 ਅਗਸਤ
ਇਟਲੀ ਦੇ ਸਿਸਲੀ ਕੋਲ ਅੱਜ ਸਵੇਰੇ ਖ਼ਰਾਬ ਮੌਸਮ ਕਾਰਨ ਵਿਦੇਸ਼ੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬ ਗਈ। ਕਿਸ਼ਤੀ ‘ਤੇ ਸਵਾਰ 15 ਵਿਅਕਤੀਆਂ ਨੂੰ ਬਚਾਅ ਲਿਆ ਗਿਆ ਅਤੇ ਸੱਤ ਲਾਪਤਾ ਹਨ। ਇਹ ਘਟਨਾ ਪਾਲੇਰਮੋ ਨੇੜੇ ਸਵੇਰੇ ਪੰਜ ਵਜੇ ਵਾਪਰੀ, ਜਿੱਥੇ ਰਾਤ ਭਰ ਤੇਜ਼ ਤੂਫ਼ਾਨ ਰਿਹਾ। ਕਿਸ਼ਤੀ ਬਰਤਾਨਵੀ ਝੰਡੇ ਵਾਲੀ ਸੀ ਅਤੇ ਇਸ ਵਿਚ ਜ਼ਿਆਦਾਤਰ ਬਰਤਾਨਵੀ ਯਾਤਰੀ ਸਨ ਪਰ ਨਿਊਜ਼ੀਲੈਂਡ, ਸ੍ਰੀਲੰਕਾ, ਆਇਰਿਸ਼ ਅਤੇ ਐਂਗਲੋ-ਫਰਾਂਸੀਸੀ ਨਾਗਰਿਕ ਵੀ ਇਸ ’ਤੇ ਸਵਾਰ ਸਨ। ਲਾਪਤਾ ਵਿਅਕਤੀਆਂ ਨੂੰ ਲੱਭਣ ਲਈ ਹੈਲੀਕਾਪਟਰ ਦੀ ਮਦਦ ਲਈ ਜਾ ਰਹੀ ਹੈ।