ਰੂਪਨਗਰ:
ਜਲ ਸਰੋਤ-ਕਮ-ਖਣਨ ਮੰਡਲ ਰੂਪਨਗਰ ਦੇ ਨਵੇਂ ਐਕਸੀਅਨ ਤੁਸ਼ਾਰ ਗੋਇਲ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਉਹ ਮੁੱਖ ਦਫਤਰ ਚੰਡੀਗੜ੍ਹ ਤੋਂ ਬਦਲ ਕੇ ਇੱਥੇ ਆਏ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਰੂਪਨਗਰ ਜ਼ਿਲ੍ਹੇ ਅੰਦਰ ਕਿਸੇ ਵੀ ਸੂਰਤ ਵਿੱਚ ਨਜਾਇਜ਼ ਖਣਨ ਨਹੀਂ ਹੋਣ ਦੇਣਗੇ। -ਪੱਤਰ ਪ੍ਰੇਰਕ