ਚਮਕੌਰ ਸਾਹਿਬ:
ਸ਼ੇਰੇ ਪੰਜਾਬ ਕਲੱਬ ਪਿੰਡ ਬੂਰਮਾਜਰਾ ਵੱਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਸੋਨੂੰ ਕੰਗ ਨੇ ਦੱਸਿਆ ਕਿ ਕ੍ਰਿਕਟ ਟੂਰਨਾਮੈਂਟ ਦੌਰਾਨ ਕੁੱਲ 64 ਟੀਮਾਂ ਨੇ ਭਾਗ ਲਿਆ। ਪਿੰਡ ਮਾਜਰੀ ਤੇ ਦਿੱਲੀ ਦੀ ਟੀਮ ਨੇ 2100 ਰੁਪਏ ਦਾ ਪਹਿਲਾ ਇਨਾਮ ਹਾਸਲ ਕੀਤਾ। 1100 ਰੁਪਏ ਦਾ ਦੂਜਾ ਇਨਾਮ ਪਿੰਡ ਧਨੌਲਾ ਦੀ ਟੀਮ ਜਿੱਤਿਆ। ਇਨਾਮਾਂ ਦੀ ਵੰਡ ਉੱਘੇ ਖੇਡ ਪ੍ਰੋਮੋਟਰ ਨਰਿੰਦਰ ਸਿੰਘ ਕੰਗ ਨੇ ਕੀਤੀ। ਇਸ ਮੌਕੇ ਸੁਖਵਿੰਦਰ ਸਿੰਘ, ਅਕਾਸ਼ ਅਤੇ ਦੀਪ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ