ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 19 ਅਗਸਤ
ਬਲਾਕ ਘਨੌਰ ਦੇ ਪਿੰਡ ਮਰਦਾਂਪੁਰ ਵਿੱਚ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦਾ ਦਫ਼ਤਰ ਕੈਪਟਨ ਮੇਜਰ ਸਿੰਘ ਦੀ ਅਗਵਾਈ ਹੇਠ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਖੋਲ੍ਹਿਆ ਗਿਆ। ਯੂਨੀਅਨ ਦੇ ਕੌਮੀ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਕਿਸਾਨ ਆਗੂ ਸ਼ਾਦੀਪੁਰ ਨਾਲ ਜਸਵਿੰਦਰ ਸਿੰਘ ਮੌਣੀ ਭਾਂਖਰ ਸੀਨੀਅਰ ਕੌਮੀ ਮੀਤ ਪ੍ਰਧਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ। ਦਫ਼ਤਰ ਖੁੱਲ੍ਹਣ ਨਾਲ ਇਲਾਕੇ ਦੇ ਕਿਸਾਨਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਗਈ।ਇਸ ਮੌਕੇ ਕੈਪਟਨ ਮੇਜਰ ਸਿੰਘ ਨੇ ਕਿਹਾ ਕਿ ਸ਼ਾਦੀਪੁਰ ਯੂਨੀਅਨ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ’ਤੇ ਇਹ ਉਪਰਾਲਾ ਕੀਤਾ ਗਿਆ। ਇਸ ਮੌਕੇ ਹਰਵਿੰਦਰ ਸਿੰਘ ਸਧਾਂਰਸੀ, ਭਾਗ ਸਿੰਘ ਮਰਦਾਂਪੁਰ, ਕਰਨੈਲ ਸਿੰਘ ਉਕਸੀ, ਹੈਪੀ ਸਿੰਘ ਮਰਦਾਂਪੁਰ, ਰਣਧੀਰ ਸਿੰਘ,ਬਲਕਾਰ ਸਿੰਘ, ਸੁਖਜੀਤ ਚਮਾਰੂ, ਗੁਰਸੇਵਕ ਸਿੰਘ, ਕਰਮਜੀਤ ਸਿੰਘ, ਗੁਰਚਰਨ ਸਿੰਘ ਕੁੱਥਾਖੇੜੀ, ਖ਼ਜ਼ਾਨਾ ਸਿੰਘ, ਸ਼ਿੰਗਾਰਾ ਲਾਲ, ਸੁਬੇਗ ਸਿੰਘ,ਕਰਮਜੀਤ ਸਿੰਘ, ਬਲਦੇਵ ਸਿੰਘ, ਕੁਲਦੀਪ ਸਿੰਘ, ਦਵਿੰਦਰ ਸਿੰਘ ਮੌਜੂਦ ਸਨ।