ਭੁੱਚੋ ਮੰਡੀ:
ਪੰਜਾਬੀ ਫਿਲਮ ਅਦਾਕਾਰ ਦੇਵ ਖਰੌੜ ਇੱਥੇ ਫੈਕਟਰੀ ਆਊਟਲੈੱਟ ਮਾਰਕੀਟ ਵਿੱਚ ਆਪਣੀ 30 ਅਗਸਤ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਗਾਂਧੀ-3’ ਦੀ ਪ੍ਰਮੋਸ਼ਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਇਹ ਫਿਲਮ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰੇਗੀ। ਫਿਲਮ ਅਸਲ ਕਹਾਣੀ ’ਤੇ ਆਧਾਰਤ ਹੈ। ਇਸ ਫਿਲਮ ਵਿੱਚ ਇੱਕ ਸਮਾਜਿਕ ਸੰਦੇਸ਼ ਹੈ ਅਤੇ ਇਹ ਐਕਸ਼ਨ ਨਾਲ ਭਰਪੂਰ ਹੈ, ਜੋ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਉਨ੍ਹਾਂ ਇਸ ਫਿਲਮ ਵਿੱਚ ਆਪਣੇ ਕਿਰਦਾਰ ਬਾਰੇ ਵੀ ਜਾਂਣਕਾਰੀ ਦਿੱਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਫਿਲਮ ਜ਼ਰੂਰ ਦੇਖਣ। -ਪੱਤਰ ਪ੍ਰੇਰਕ