ਸ੍ਰੀਨਗਰ:
ਕੇਂਦਰ ਨੇ ਹੁਣ ਤੱਕ ਕਸ਼ਮੀਰ ਘਾਟੀ ’ਚ ਚੋਣ ਡਿਊਟੀਆਂ ਲਈ ਅਰਧ ਸੈਨਿਕ ਬਲਾਂ ਦੀਆਂ ਲਗਪਗ 300 ਕੰਪਨੀਆਂ ਤਾਇਨਾਤ ਕੀਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਨੂੰ ਸ੍ਰੀਨਗਰ, ਹੰਦਵਾੜਾ, ਗੰਦਰਬਲ, ਬਡਗਾਮ, ਕੁਪਵਾੜਾ, ਬਾਰਾਮੂਲਾ, ਪੁਲਵਾਮਾ, ਅਵੰਤੀਪੋਰਾ ਤੇ ਕੁਲਗਾਮ ਵਿੱਚ ਤਾਇਨਾਤ ਕੀਤਾ ਗਿਆ ਹੈ। ਵਿਧਾਨ ਸਭਾ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਪ੍ਰਦਾਨ ਕਰਨ ਲਈ ਕੇਂਦਰੀ ਰਿਜ਼ਰਵ ਪੁਲੀਸ ਬਲ, ਸੀਮਾ ਸੁਰੱਖਿਆ ਬਲ, ਸਸ਼ਸਤਰ ਸੀਮਾ ਬਲ ਅਤੇ ਇੰਡੋ-ਤਿੱਬਤੀ ਬਾਰਡਰ ਪੁਲੀਸ ਸਮੇਤ ਨੀਮ ਫ਼ੌਜੀ ਬਲਾਂ ਦੀਆਂ 298 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। -ਪੀਟੀਆਈ