ਪੱਤਰ ਪ੍ਰੇਰਕ
ਫਗਵਾੜਾ, 20 ਅਗਸਤ
ਇੱਥੋਂ ਦੀ ਦਾਣਾ ਮੰਡੀ ਵਿੱਚ ਅੱਜ ਸ਼ਾਮ ਇੱਕ ਵਿਅਕਤੀ ਨੇ ਆਪਣੀ ਹੀ ਕੈਂਟਰ ਗੱਡੀ ’ਚ ਬੈਠ ਕੇ ਸਲਫ਼ਾਸ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਵਿਅਕਤੀ ਦੀ ਪਛਾਣ ਕੁਲਜੀਤ ਸਿੰਘ (47) ਪੁੱਤਰ ਹਰਭਜਨ ਸਿੰਘ ਵਾਸੀ ਰਾਣੀਪੁਰ ਵਜੋਂ ਹੋਈ ਹੈ। ਐੱਸਐੱਚਓ (ਸਿਟੀ) ਜਤਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੇ ਕੈਂਟਰ ਗੱਡੀ ਜਲੰਧਰ ਤੋਂ ਕਿਸੇ ਵਿਅਕਤੀ ਤੋਂ ਲਿਆਂਦੀ ਸੀ ਜੋ ਕਾਗਜ਼ ਪੱਤਰ ਦੇਣ ’ਚ ਆਨਾਕਾਨੀ ਕਰਦਾ ਸੀ। ਇਸ ਕਰਕੇ ਉਸ ਦਾ ਕੰਮਕਾਰ ਠੱਪ ਹੋ ਕੇ ਰਹਿ ਗਿਆ ਸੀ। ਇਸ ਤੋਂ ਪ੍ਰੇਸ਼ਾਨ ਹੋਏ ਕੁਲਜੀਤ ਸਿੰਘ ਨੇ ਅੱਜ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਪੁਲੀਸ ਵੱਲੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।