ਪੱਤਰ ਪ੍ਰੇਰਕ
ਸ਼ਾਹਕੋਟ, 20 ਅਗਸਤ
ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਬ੍ਰਾਂਚ ਸ਼ਾਹਕੋਟ-ਨਕੋਦਰ ਦਾ ਇਜਲਾਸ ਅਮਰੀਕ ਸਿੰਘ ਤੇ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਹੋਇਆ। ਇਜਲਾਸ ਨੂੰ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਜਥੇਬੰਦਕ ਚੋਣਾਂ ਹੀ ਜਥੇਬੰਦੀਆਂ ਨੂੰ ਮਜ਼ਬੂਤ ਕਰਦੀਆਂ ਹਨ। ਚੋਣ ਆਬਜ਼ਰਵਰ ਵਜੋਂ ਪਹੁੰਚੇ ਜਥੇਬੰਦੀ ਦੇ ਜਲੰਧਰ-ਕਪੂਰਥਲਾ ਜ਼ੋਨ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਨੇ ਅਗਲੀ ਟਰਮ ਲਈ 19 ਮੈਂਬਰੀ ਬ੍ਰਾਂਚ ਕਮੇਟੀ ਦਾ ਪੈਨਲ ਪੇਸ਼ ਕੀਤਾ। ਪੈਨਲ ਵਿੱਚ ਸਰਬਸੰਮਤੀ ਨਾਲ ਕੁਲਬੀਰ ਸਿੰਘ ਸ਼ਾਹਕੋਟ ਪ੍ਰਧਾਨ, ਸੁਖਦਿਆਲ ਸਿੰਘ ਤੇ ਗੁਰਦਿਆਲ ਸਿੰਘ ਸੀਨੀਅਰ ਮੀਤ ਪ੍ਰਧਾਨ, ਜੀਵਨ ਸਿੰਘ ਲੋਹੀਆਂ, ਧਰਿੰਦਰ ਕੁਮਾਰ ਤੇ ਲਵਪ੍ਰੀਤ ਮੀਤ ਪ੍ਰਧਾਨ, ਧਨ ਰਾਜਿੰਦਰ ਮਹਿਤਪੁਰ ਜਨਰਲ ਸਕੱਤਰ, ਸਰਵਣ ਸਿੰਘ, ਹਰਵਿੰਦਰ ਸਿੰਘ, ਪਰਸ਼ਨ, ਰਾਮ ਨਰੇਸ਼, ਪ੍ਰੇਮ ਲਾਲ, ਜਸਵੀਰ ਕੌਰ ਤੇ ਕੁਲਵਿੰਦਰ ਕੌਰ ਸਹਾਇਕ ਸਕੱਤਰ, ਮਨਜਿੰਦਰ ਸਿੰਘ ਚੇਅਰਮੈਨ, ਬਲਵੀਰ ਰਾਮ ਵਿੱਤ ਸਕੱਤਰ, ਮੇਵਾ ਲਾਲ ਤੇ ਅਮਨਦੀਪ ਸਹਾਇਕ ਵਿੱਤ ਸਕੱਤਰ, ਰਾਮ ਜਿਆਵਨ, ਮੰਗਲ ਦਾਸ ਅਤੇ ਨਿਰਮਲ ਸਿੰਘ ਪ੍ਰੈਸ ਸਕੱਤਰ ਚੁਣੇ ਗਏ। ਇਜਲਾਸ ਦੌਰਾਨ 6 ਸਤੰਬਰ ਨੂੰ ਹੋਣ ਜਾ ਰਹੇ ਜ਼ਿਲ੍ਹਾ ਇਜਲਾਸ ਲਈ ਡੈਲੀਗੇਟਾਂ ਦੀ ਚੋਣ ਵੀ ਕੀਤੀ ਗਈ।