ਜਮਸ਼ੇਦਪੁਰ, 21 ਅਗਸਤ
ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ਦੇ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਲਾਪਤਾ ਹੋਏ ਦੋ ਸੀਟਾਂ ਵਾਲੇ ਜਹਾਜ਼ ਦਾ ਪਤਾ ਲਗਾਉਣ ਲਈ ਅੱਜ ਐੱਨਡੀਆਰਐੱਫ ਦੀ ਟੀਮ ਖੋਜ ਮੁਹਿੰਮ ‘ਚ ਸ਼ਾਮਲ ਹੋਵੇਗੀ। ਸਰਾਏਕੇਲਾ-ਖਰਸਾਵਾਂ ਦੇ ਚੰਡੀਲ ਡੈਮ ‘ਤੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਕਿਉਂਕਿ ਸਥਾਨਕ ਲੋਕਾਂ ਨੇ ਜਹਾਜ਼ ਦੇ ਮਲਬੇ ਨੂੰ ਇਸ ਵਿੱਚ ਦੇਖਣ ਦਾ ਦਾਅਵਾ ਕੀਤਾ ਹੈ। ਇਹ ਜਹਾਜ਼ ਸੇਸਨਾ 152 ਸੀ ਅਤੇ ਇਹ ਫਲਾਈਟ ਟਰੇਨਿੰਗ ਇੰਸਟੀਚਿਊਟ ‘ਅਲਕੇਮਿਸਟ ਐਵੀਏਸ਼ਨ ਦਾ ਸੀ। ਜਹਾਜ਼ ਨੇ ਮੰਗਲਵਾਰ ਸਵੇਰੇ ਕਰੀਬ 11 ਵਜੇ ਜਮਸ਼ੇਦਪੁਰ ਦੇ ਸੋਨਾਰੀ ਹਵਾਈ ਅੱਡੇ ਤੋਂ ਉਡਾਣ ਭਰੀ, ਜਿਸ ‘ਚ ਪਾਇਲਟ ਅਤੇ ਟਰੇਨੀ ਸਵਾਰ ਸਨ।