ਸ੍ਰੀਨਗਰ, 21 ਅਗਸਤ
ਅਪਨੀ ਪਾਰਟੀ ਨੇ ਅੱਜ ਇੱਥੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਆਪਣਾ ਮਨੋਰਥ ਪੱਤਰ ਜਾਰੀ ਹੈ। ਇਸ ਵਿੱਚ ਸੂਬੇ ਦੇ ਸਭਿਆਚਾਰ ਅਤੇ ਵਿਸ਼ੇਸ਼ ਪਛਾਣ ਨੂੰ ਕਾਇਮ ਰੱਖਣ ਲਈ ਸੰਵਿਧਾਨਕ ਗਾਰੰਟੀ ਵਾਸਤੇ ਕੇਂਦਰ ’ਤੇ ਦਬਾਅ ਪਾਉਣ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਬਹਾਲ ਕਰਨ ਲਈ ਕੰਮ ਕਰਨ ਦਾ ਵਾਅਦਾ ਕੀਤਾ ਗਿਆ ਹੈ। ਪਾਰਟੀ ਦੇ ਜਨਰਲ ਸਕੱਤਰ ਰਫੀ ਮੀਰ ਅਤੇ ਹੋਰ ਸੀਨੀਅਰ ਆਗੂਆਂ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਚੋਣ ਮਨੋਰਥ ਪੱਤਰ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਰੱਦ ਜਾਂ ਸੋਧੇ ਗਏ ਕਾਨੂੰਨਾਂ ’ਤੇ ਮੁੜ ਵਿਚਾਰ ਕੀਤਾ ਜਾਵੇਗਾ।
ਇਸੇ ਤਰ੍ਹਾਂ ਅਪਨੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਅੱਠ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਬੁਲਾਰੇ ਬੁਲਾਰੇ ਨੇ ਦੱਸਿਆ ਕਿ ਪਾਰਟੀ ਦੀ ਸੰਸਦੀ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਮੁਹੰਮਦ ਦਿਲਾਵਰ ਮੀਰ ਨੇ ਇਸ ਸੂਚੀ ਦੀ ਸਿਫ਼ਾਰਸ਼ ਕੀਤੀ ਸੀ ਅਤੇ ਪਾਰਟੀ ਪ੍ਰਧਾਨ ਸਈਅਦ ਮੁਹੰਮਦ ਅਲਤਾਫ਼ ਬੁਖਾਰੀ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਪਾਰਟੀ ਨੇ ਅਨੰਤਨਾਗ ਤੋਂ ਹਿਲਾਲ ਅਹਿਮਦ ਸ਼ਾਹ, ਬਿਜਬੇਹਰਾ ਤੋਂ ਤਾਰਿਕ ਸ਼ਾਹ ਵੀਰੀ, ਡੀਐੱਚ ਪੋਰਾ ਤੋਂ ਅਬਦੁਲ ਮਜੀਦ, ਦੇਵਸਰ ਤੋਂ ਰਿਆਜ਼ ਅਹਿਮਦ ਭੱਟ, ਜ਼ੈਨਾਪੋਰਾ ਤੋਂ ਗੌਹਰ ਹਸਨ ਵਾਨੀ, ਪੰਪੋਰ ਤੋਂ ਮੀਰ ਅਲਤਾਫ ਅਤੇ ਸ਼ੋਪੀਆਂ ਤੋਂ ਓਵੈਸ ਖਾਨ ਚੋਣ ਲੜਨਗੇ। ਇਹ ਸਾਰੀਆਂ ਸੀਟਾਂ ਦੱਖਣੀ ਕਸ਼ਮੀਰ ਦੇ ਅਧੀਨ ਆਉਂਦੀਆਂ ਹਨ, ਜਿੱਥੇ ਤਿੰਨ ਪੜਾਅ ਤਹਿਤ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ 18 ਸਤੰਬਰ ਨੂੰ ਵੋਟਾਂ ਪੈਣਗੀਆਂ। -ਪੀਟੀਆਈ