ਪੱਤਰ ਪ੍ਰੇਰਕ
ਪਾਇਲ, 21 ਅਗਸਤ
ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ 24, 25 ਅਤੇ 26 ਅਗਸਤ ਨੂੰ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ 49ਵੀਂ ਬਰਸੀ ਮਨਾਈ ਜਾ ਰਹੀ ਹੈ ਜਿੱਥੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਐੱਸਡੀਐੱਮ ਪਾਇਲ ਸ੍ਰੀਮਤੀ ਕ੍ਰਿਤਿਕਾ ਗੋਇਲ, ਡੀਐੱਸਪੀ ਪਾਇਲ ਦੀਪਕ ਰਾਏ ਤੇ ਐੱਸਐੱਚਓ ਸੰਦੀਪ ਕੁਮਾਰ ਪੁੱਜੇ। ਇਸ ਮੌਕੇ ਉਨ੍ਹਾਂ ਗੁਰਦੁਆਰਾ ਸਾਹਿਬ ਦੇ ਟਰੱਸਟੀ ਮੈਂਬਰਾਂ, ਹੈੱਡ ਗ੍ਰੰਥੀ ਅਤੇ ਇਲਾਕੇ ਦੀਆਂ ਅਹਿਮ ਸ਼ਖ਼ਸੀਅਤਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਡੀਐੱਸਪੀ ਪਾਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਰਸੀ ਸਮਾਗਮ ਵਿੱਚ ਸੁਰੱਖਿਆ ਪ੍ਰਬੰਧ ਕਰੜੇ ਕੀਤੇ ਜਾਣਗੇ, ਸਮਾਜ ਵਿਰੋਧੀ ਅਨਸਰਾਂ ਦੇ ਮਨਸੂਬਿਆਂ ਨੂੰ ਰੋਕਥਾਮ ਲਈ ਸਿਵਲ ਅਤੇ ਵਰਦੀਧਾਰੀ ਪੁਲੀਸ ਮੁਲਾਜ਼ਮਾਂ ਤੋਂ ਇਲਾਵਾ ਮਹਿਲਾ ਪੁਲੀਸ ਮੁਲਾਜ਼ਮ ਵੀ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੇ ਜਾਣਗੇ। ਪ੍ਰਬੰਧਕਾਂ ਮੁਤਾਬਕ ਵਾਹਨਾਂ ਦੀ ਪਾਰਕਿੰਗ, ਜੋੜਾ ਘਰ, ਗੱਠੜੀ ਘਰ, ਲੰਗਰ, ਛਬੀਲ, ਰਿਹਾਇਸ਼ ਦੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਟਰੱਸਟੀਆਂ ਨੇ ਆਵਾਜਾਈ ਨੂੰ ਨਿਰਵਿਘਨ ਚਲਾਉਣ ਲਈ ਸੁਝਾਅ ਦਿੱਤੇ, ਜਿਨ੍ਹਾਂ ’ਤੇ ਅਧਿਕਾਰੀਆਂ ਨੇ ਗੌਰ ਕਰਨ ਦਾ ਵਾਅਦਾ ਕੀਤਾ।