ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 21 ਅਗਸਤ
ਹਰਿਆਣਾ ਸਰਕਾਰ ਦੇ ਓਐੱਸਡੀ ਡਾ. ਪ੍ਰਭਲੀਨ ਸਿੰਘ ਨੇ ਅੱਜ ਗੁਰਦੁਆਰਾ ਛੇਵੀਂ ਪਾਤਸ਼ਾਹੀ ਕੁਰੂਕਸ਼ੇਤਰ ਵਿਖੇ ਮੱਥਾ ਟੇਕਿਆ। ਇਸ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਦੇ ਸਾਬਕਾ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, ਮੈਂਬਰ ਬੀਬੀ ਰਵਿੰਦਰ ਕੌਰ ਅਜਰਾਣਾ, ਪਰਮਜੀਤ ਸਿੰਘ ਮੱਕੜ, ਬੇਅੰਤ ਸਿੰਘ, ਮਨਜੀਤ ਸਿੰਘ ਵੜੈਚ, ਹਰਵਿੰਦਰ ਸਿੰਘ ਬਿੰਦੂ ਨੇ ਉਨ੍ਹਾਂ ਨੂੰ ਸਿਰੋਪਾਓ ਨਾਲ ਸਨਮਾਨਿਆ।
ਕਮੇਟੀ ਦਫ਼ਤਰ ਦੇ ਅਮਲੇ ਵੱਲੋਂ ਵੀ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਭਾਜਪਾ ਨੇਤਾ ਕੰਵਲਜੀਤ ਸਿੰਘ ਅਜਰਾਣਾ ਦੀ ਰਿਹਾਇਸ਼ ’ਤੇ ਪੁੱਜਣ ਮਗਰੋਂ ਅਜਰਾਣਾ ਦੇ ਪਿਤਾ ਜਰਨੈਲ ਸਿੰਘ, ਬੀਬੀ ਰਵਿੰਦਰ ਕੌਰ ਤੇ ਬੀਬੀ ਪੁਨੀਤ ਕੌਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਬੀਬੀ ਰਵਿੰਦਰ ਕੌਰ ਅਜਰਾਣਾ ਨੇ ਸੂਬੇ ਦੀ ਸਿੱਖ ਕੌਮ ਦੀਆਂ ਅਹਿਮ ਮੰਗਾਂ ਤੋਂ ਵੀ ਉਨਾਂ ਨੂੰ ਜਾਣੂੰ ਕਰਾਇਆ। ਜਥੇਦਾਰ ਅਸੰਧ ਨੇ ਕਿਹਾ ਕਿ ਡਾ. ਪ੍ਰਭਲੀਨ ਨੇ ਛੋਟੀ ਉਮਰ ਵਿੱਚ ਹੀ ਇੰਨੀਆਂ ਵੱਡੀਆਂ ਉਪਲਬਧੀਆਂ ਹਾਸਲ ਕਰਕੇ ਨੌਜਵਾਨਾਂ ਅੱਗੇ ਮਿਸਾਲ ਪੇਸ਼ ਕੀਤੀ ਹੈ। ਇਸ ਮੌਕੇ ਚੀਫ ਸੈਕਟਰੀ ਜਸਵਿੰਦਰ ਸਿੰਘ ਦੀਨਪੁਰ, ਧਰਮ ਪ੍ਰਚਾਰ ਸਕੱਤਰ ਸਰਬਜੀਤ ਸਿੰਘ ਜੰਮੂ, ਅਡੀਸ਼ਨਲ ਸਕੱਤਰ ਰਾਜ ਪਾਲ ਸਿੰਘ ਦੁਨੀਆਂ ਮਾਜਰਾ, ਸਤਪਾਲ ਸਿੰਘ, ਕੁਲਦੀਪ ਸਿੰਘ ਭਾਨੇਖੇੜੀ, ਰੁਪਿੰਦਰ ਸਿੰਘ, ਅਮਰਿੰਦਰ ਸਿੰਘ, ਹਰਮੀਤ ਸਿੰਘ, ਗੁਰਭੇਜ ਸਿੰਘ, ਹਰਕੀਰਤ ਸਿੰਘ, ਦਿਲਬਾਗ ਸਿੰਘ, ਬਲਬੀਰ ਸਿੰਘ ਅਤੇ ਸੁਖਵਿੰਦਰ ਸਿੰਘ ਮੌਜੂਦ ਸਨ।