ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 22 ਅਗਸਤ
ਨਾਨਕਪੁਰਾ ਬਸਤੀ ਚਿੱਬੜਾਂਵਾਲੀ ਨੇੜੇ ਦੋ ਮੋਟਰਸਾਈਕਲਾਂ ਦੀ ਟੱਕਰ ਵਿੱਚ ਇਕ ਸਵਾਰ ਦੀ ਮੌਤ ਹੋ ਗਈ। ਬੀਤੀ 17 ਅਗਸਤ ਨੂੰ ਕਾਲਾ ਸਿੰਘ ਮੋਟਰਸਾਈਕਲ (ਪੀਬੀ 53ਏ 22776) ’ਤੇ ਸਵਾਰ ਹੋ ਕੇ ਪਿੰਡ ਖੁੰਨਣ ਕਲਾਂ ਆ ਰਿਹਾ ਸੀ ਕਿ ਲਾਲ ਚੰਦ ਵਾਸੀ ਨਾਨਕਪੁਰਾ ਢਾਣੀ ਚਿੱਬੜਾਂਵਾਲੀ ਨੇ ਮੋਟਰਸਾਈਕਲ ਪਲਟੀਨਾ ਉਸ ਦੇ ਮੋਟਰਸਾਈਕਲ ਵਿੱਚ ਮਾਰਿਆ। ਕਾਲਾ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਪਹਿਲਾਂ ਮੁਕਤਸਰ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਜਿੱਥੋਂ ਡਾਕਟਰਾਂ ਨੇ ਉਸ ਦੀ ਹਾਲਤ ਵੇਖਦਿਆਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਜਿਥੇ ਉਸ ਨੂੰ ਸੁਖਮਨੀ ਮਲਟੀਪਲੱਸ ਹਸਪਤਾਲ ਦਾਖਲ ਕਰਵਾ ਦਿੱਤਾ। ਇਲਾਜ ਦੌਰਾਨ ਉਸ ਦੀ 20 ਅਗਸਤ ਨੂੰ ਮੌਤ ਹੋ ਗਈ। ਕਾਲਾ ਸਿੰਘ ਦੇ ਪੁੱਤਰ ਦੇ ਬਿਆਨਾਂ ’ਤੇ ਲਾਲ ਚੰਦ ਨਾਨਕਪੁਰਾ ਢਾਣੀ ਚਿੱਬੜਾਂਵਾਲੀ ਦੇ ਖਿਲਾਫ਼ ਕੇਸ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।