ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਅਗਸਤ
ਮਾਰਕੰਡਾ ਨੈਸ਼ਨਲ ਕਾਲਜ ਵਿੱਚ ਬੀਐੱਸਈ, ਐੱਨਸੀਡੀਈ ਐਕਸ, ਐੱਮਸੀ ਐਕਸ, ਐੱਨਐੱਸਈ, ਐੱਨਐੱਸਐੱਲਡੀ ਵੱਲੋਂ ਸਪਾਂਸਰ ਕੀਤੀ ਇਕ ਵਿੱਤੀ ਸਿਖਿਆ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿੱਤੀ ਬਾਜ਼ਾਰਾਂ ਬਾਰੇ ਸਮਝਦਾਰੀ ਨਾਲ ਨਿਵੇਸ਼ ਕਰਨ ਬਾਰੇ ਜਾਗਰੂਕ ਕਰਨਾ ਸੀ। ਵਰਕਸ਼ਾਪ ਵਿੱਚ ਕਰੀਬ 60 ਵਿਦਿਆਰਥੀਆਂ ਨੇ ਹਿੱਸਾ ਲਿਆ। ਡਾ. ਅਜੇਪਾਲ ਤੇ ਡਾ. ਭਿਵਾਨੀ ਤੇਜ ਪਾਲ ਦੇ ਸਹਿਯੋਗ ਨਾਲ ਕਰਵਾਈ ਗਈ ਵਰਕਸ਼ਾਪ ਦਾ ਸੰਚਾਲਨ ਸ੍ਰੀ ਵਿਸ਼ਾਲ ਦੀਪ ਸ਼ਰਮਾ, ਸਮਾਰਟ ਟਰੇਨਰ ਸੇਬੀ ਵੱਲੋਂ ਕੀਤਾ ਗਿਆ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਮੋਡਿਟੀ ਮਾਰਕੀਟ, ਕੈਪੀਟਲ ਮਾਰਕੀਟ ਤੇ ਫਾਰੇਕਸ ਮਾਰਕੀਟ ਵਰਗਿਆਂ ਵਿਸ਼ਿਆਂ ’ਤੇ ਚਾਨਣਾ ਪਾਇਆ ਤੇ ਅੱਜ ਦੇ ਸਮੇਂ ਵਿੱਚ ਵਿੱਤੀ ਸਾਖਰਤਾ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਨੇ ਇਸ ਵਰਕਸ਼ਾਪ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਿਆਂ ਕਿ ਅਜਿਹੇ ਸੈਸ਼ਨ ਉਨ੍ਹਾਂ ਲਈ ਕਾਫੀ ਲਾਹੇਵੰਦ ਹਨ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਅਪੀਲ ਕੀਤੀ। ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਐੱਸਐੱਸ ਕਾਜਲ ਨੇ ਬਾਖੂਬੀ ਕੀਤਾ। ਵਿਦਿਆਰਥੀਆਂ ਨੇ ਇਸ ਇੰਟਰਐਕਟਿਵ ਸੈਸ਼ਨ ਦੀ ਸ਼ਲਾਘਾ ਕੀਤੀ ਤੇ ਚਰਚਾ ਸਰਗਰਮੀਆਂ ਵਿੱਚ ਹਿੱਸਾ ਲਿਆ। ਕਾਜਲ ਨੇ ਕਿਹਾ ਕਿ ਮਾਰਕੰਡਾ ਨੈਸ਼ਨਲ ਕਾਲਜ ਆਪਣੇ ਵਿਦਿਆਰਥੀਆਂ ਵਿੱਚ ਵਿੱਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਤੇ ਉਨ੍ਹਾਂ ਨੂੰ ਮਿਆਰੀ ਵਿਦਿਅਕ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ।