ਕ੍ਰਿਸ਼ਨਾਗਿਰੀ(ਤਾਮਿਲ ਨਾਡੂ): ਜ਼ਿਲ੍ਹੇ ਦੇ ਬਾਰਗੁੜ ਵਿਚ ਫ਼ਰਜ਼ੀ ਐੱਨਸੀਸੀ ਕੈਂਪ ਵਿਚ ਸਕੂਲ ਦੀਆਂ ਲੜਕੀਆਂ ਨਾਲ ਜਿਨਸੀ ਦੁਰਾਚਾਰ ਕੇਸ ਦੇ ਮੁੱਖ ਮਸ਼ਕੂਕ ਦੀ ਕਥਿਤ ਖ਼ੁਦਕੁਸ਼ੀ ਕਰਕੇ ਮੌਤ ਹੋ ਗਈ। ਪੁਲੀਸ ਨੇ ਕਿਹਾ ਕਿ ਮਸ਼ਕੂਕ ਸ਼ਿਵਰਾਮਨ ਨੇ 19 ਅਗਸਤ ਨੂੰ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਕਥਿਤ ਚੂਹਿਆਂ ਨੂੰ ਮਾਰਨ ਵਾਲੀ ਪੇਸਟ ਖਾ ਲਈ। ਉਸ ਨੂੰ ਕ੍ਰਿਸ਼ਨਾਗਿਰੀ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ। ਹਾਲਤ ਵਿਗੜਨ ਕਰਕੇ ਉਸ ਨੂੰ ਸਾਲੇਮ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਅੱਜ ਉਸ ਦੀ ਮੌਤ ਹੋ ਗਈ। -ਪੀਟੀਆਈ