ਪੱਤਰ ਪ੍ਰੇਰਕ
ਫਿਲੌਰ, 23 ਅਗਸਤ
ਪਿੰਡ ਅੱਟੀ ਦੇ ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਦੇ ਪੁਰਾਣੇ ਖਿਡਾਰੀ ਨੇ ਹਾਕੀ ਜੂਨੀਅਰ ਅੰਡਰ 18 ’ਚ ਨੈਸ਼ਨਲ ਪੱਧਰ ’ਤੇ ਗੋਲਡ ਮੈਡਲ ਪ੍ਰਾਪਤ ਕਰ ਕੇ ਸੂਕਲ ਦਾ ਨਾਂ ਰੁਸ਼ਨਾਇਆ ਹੈ। ਇਸ ਸਬੰਧੀ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ ਖਿਡਾਰੀ ਅਰਸ਼ਦੀਪ ਸਿੰਘ ਵਾਸੀ ਤੇਹਿੰਗ ਦੀ ਪਹਿਲਾਂ ਚੋਣ ‘ਰਾਊਂਡ ਗਲਾਸ’ ਹਾਕੀ ਅਕੈਡਮੀ ਨੇ ਕੀਤੀ ਜਿਸ ਕਾਰਨ ਉਹ ਅਕੈਡਮੀ ਦੀ ਹਾਕੀ ਟੀਮ ਦਾ ਖਿਡਾਰੀ ਬਣਿਆ। ਅਕੈਡਮੀ ਵੱਲੋਂ ਟੀਮ ਨੇ ਜੂਨੀਅਰ ਅੰਡਰ 18 ’ਚ ਨੈਸ਼ਨਲ ਪੱਧਰ ’ਤੇ ਗੋਲਡ ਮੈਡਲ ਹਾਸਲ ਕੀਤਾ। ਅੱਜ ਸਕੂਲ ਪੁੱਜਣ ’ਤੇ ਉਸ ਦਾ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਚਰਨਜੀਤ ਸਿੰਘ ਨੇ ਦੱਸਿਆ ਕਿ ਸਕੂਲ ਦਾ ਵਿਦਿਆਰਥੀ ਅਰਸ਼ਦੀਪ ਸਿੰਘ ਏਕ ਨੂਰ ਹਾਕੀ ਅਕੈਡਮੀ ਤੇਹਿੰਗ ’ਚ ਹਾਕੀ ਦੀ ਪ੍ਰੈਕਟਿਸ ਕਰਦਾ ਸੀ ਜਿਸ ਦੀ ਚੋਣ ‘ਰਾਊਂਡ ਗਲਾਸ’ ਹਾਕੀ ਅਕੈਡਮੀ ਮੁਹਾਲੀ ਨੇ ਕੀਤੀ। ਇਸ ਮੌਕੇ ਉਚੇਚੇ ਤੌਰ ’ਤੇ ਸਕੂਲ ਐੱਮਡੀ ਸੁਖਦੀਪ ਸਿੰਘ, ਤੀਰਥ ਸਿੰਘ ਜੌਹਲ, ਪ੍ਰਿੰਸੀਪਲ ਬਲਜਿੰਦਰ ਕੁਮਾਰ ਅਤੇ ਸਮੂਹ ਸਟਾਫ਼ ਨੇ ਅਰਸ਼ਦੀਪ ਸਿੰਘ ਨੂੰ ਵਧਾਈ ਦਿੱਤੀ।