ਪੱਤਰ ਪ੍ਰੇਰਕ
ਧਾਰੀਵਾਲ, 23 ਅਗਸਤ
ਦਾਜ ਖਾਤਰ ਵਿਆਹੁਤਾ ਨੂੰ ਤੰਗ ਕਰਨ ਦੇ ਦੋਸ਼ ਹੇਠ ਪਤੀ, ਸਹੁਰਾ ਅਤੇ ਸੱਸ ਵਿਰੁੱਧ ਧਾਰੀਵਾਲ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਰਾਜਦੀਪ ਕੌਰ ਵਾਸੀ ਬੇਦੀ ਕਲੋਨੀ ਧਾਰੀਵਾਲ ਨੇ ਉੱਚ ਪੁਲੀਸ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦਾ ਵਿਆਹ 13 ਦਸੰਬਰ 2023 ਨੂੰ ਜਸਕਰਨ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮੂਲਿਆਂਵਾਲੀ ਨਾਲ ਹੋਈ ਸੀ। ਇਸ ਤੋਂ ਬਾਅਦ ਉਸ ਦਾ ਪਤੀ ਜਸਕਰਨ ਸਿੰਘ, ਸਹੁਰਾ ਮਨਜੀਤ ਸਿੰਘ ਅਤੇ ਸੱਸ ਸੁਰਿੰਦਰ ਕੌਰ ਦਾਜ ਦੀ ਖਾਤਰ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਅਤੇ ਉਹ ਦਾਜ ਵਿੱਚ ਵੱਡੀ ਗੱਡੀ ਦੀ ਮੰਗ ਕਰਦੇ ਸਨ। ਉਸ ਦੇ ਮਾਪਿਆਂ ਵਲੋਂ ਦਿੱਤਾ ਇਸਤਰੀ ਧੰਨ ਵੀ ਉਨ੍ਹਾਂ ਨੇ ਆਪਣੀ ਵਰਤੋਂ ਵਿੱਚ ਲਿਆ ਕੇ ਖੁਰਦ ਬੁਰਦ ਕਰ ਦਿੱਤਾ ਹੈ। ਉੱਕਤ ਤਿੰਨਾਂ ਜਣਿਆਂ ਨੇ ਉਸ ਦੀ ਦੀ ਮਾਰ ਕੁੱਟਾਈ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਹੁਣ ਉਹ ਆਪਣੇ ਪੇਕੇ ਘਰ ਰਹਿ ਰਹੀ ਹੈ। ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਇਸ ਮਾਮਲੇ ਦੀ ਜਾਂਚ ਉਪ ਕਪਤਾਨ ਪੁਲੀਸ ਕਰਾਇਮ ਵਿਰੁੱਧ ਔਰਤਾਂ ਅਤੇ ਬੱਚੇ ਗੁਰਦਾਸਪੁਰ ਦੁਆਰਾ ਕਰਨ ਦੇ ਬਾਅਦ ਰਾਜਦੀਪ ਕੌਰ ਦੇ ਬਿਆਨਾਂ ਅਨੁਸਾਰ ਉਸ ਦੇ ਪਤੀ ਜਸਕਰਨ ਸਿੰਘ, ਸਹੁਰਾ ਮਨਜੀਤ ਸਿੰਘ ਅਤੇ ਸੁਰਿੰਦਰ ਕੌਰ ਵਿਰੁੱਧ ਕੇਸ ਦਰਜ ਕੀਤਾ ਹੈ।