ਚੰਡੀਗੜ੍ਹ: ਮੁਰਛਨਾ ਕਲਚਰਲ ਸੁਸਾਇਟੀ ਟਰਾਈਸਿਟੀ ਵੱਲੋਂ ਚੰਡੀਗੜ੍ਹ ਦੇ ਸੈਕਟਰ-18 ਟੈਗੋਰ ਥੀਏਟਰ ਦੇ ਮਿੰਨੀ ਆਡੀਟੋਰੀਅਮ ਵਿੱਚ ‘ਬਰਖਾ-ਬਹਾਰ’ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗਾਇਕਾਂ ਨੇ ਸਾਉਣ ਦੇ ਮਹੀਨੇ ਨਾਲ ਸਬੰਧਤ ਗੀਤ ਗਾ ਕੇ ਰੰਗ ਬੰਨ੍ਹਿਆ। ਇਸ ਬਾਰੇ ਸੁਸਾਇਟੀ ਦੇ ਪ੍ਰਧਾਨ ਵੀਪੀ ਨਾਗਪਾਲ ਤੇ ਜਨਰਲ ਸਕੱਤਰ ਸੁਚੇਤਾ ਨੇ ਕਿਹਾ ਕਿ ਇਸ ਸਮਾਗਮ ’ਚ ਕਈ ਸੂਬਿਆਂ ਤੋਂ ਵੀ ਗਾਇਕ ਪਹੁੰਚੇ ਸਨ। -ਟਨਸ