ਅੰਬਾਲਾ: ਪੁਲੀਸ ਥਾਣਾ ਸਾਈਬਰ ਕ੍ਰਾਈਮ ਅੰਬਾਲਾ ਵਿਚ ਦਰਜ ਧੋਖਾਧੜੀ ਦੇ ਮਾਮਲੇ ਵਿਚ ਏਐਸਪੀ ਸ੍ਰਿਸ਼ਟੀ ਗੁਪਤਾ ਦੀ ਅਗਵਾਈ ਹੇਠ ਪੁਲੀਸ ਨੇ ਪ੍ਰਵੀਨ ਕੁਮਾਰ ਉਰਫ਼ ਕੁਲਦੀਪ ਕਾਲਾ ਨਿਵਾਸੀ ਪਿੰਡ ਬਾਲਾਵਾਸ ਜ਼ਿਲ੍ਹਾ ਹਿਸਾਰ ਅਤੇ ਕਪਿਲ ਨਿਵਾਸੀ ਜਾਖੜ ਚੈਂਕ ਅਗਰੋਹਾ ਜ਼ਿਲ੍ਹਾ ਹਿਸਾਰ ਨੂੰ ਗ੍ਰਿਫ਼ਤਾਰ ਕਰਕੇ ਪੰਜ ਦਿਨ ਦਾ ਰਿਮਾਂਡ ਲਿਆ ਹੈ। ਐਸ.ਪੀ ਸੁਰਿੰਦਰ ਸਿੰਘ ਭੋਰੀਆ ਨੇ ਦੱਸਿਆ ਕਿ ਪੁਲੀਸ ਸਾਈਬਰ ਕ੍ਰਾਈਮ ਵਿਚ ਸ਼ਾਮਲ ਇਸ ਗੈਂਗ ਦੇ ਹੁਣ ਤੱਕ 13 ਮੈਂਬਰਾਂ ਨੂੰ ਯੂਪੀ, ਬਿਹਾਰ, ਪੰਜਾਬ ਅਤੇ ਕਈ ਹੋਰ ਸੂਬਿਆਂ ਵਿਚੋਂ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਕੋਲੋਂ 40 ਲੱਖ ਰੁਪਏ ਬਰਾਮਦ ਕਰ ਚੁੱਕੀ ਹੈ। -ਨਿੱਜੀ ਪੱਤਰ ਪ੍ਰੇਰਕ