ਪੱਤਰ ਪ੍ਰੇਰਕ
ਮਾਛੀਵਾੜਾ, 24 ਅਗਸਤ
ਪਿੰਡ ਸ਼ੇਰਪੁਰ ਬੇਟ ਵਿੱਚ ਗੰਦੇ ਪਾਣੀ ਦੀ ਨਿਕਾਸੀ ਲੋਕਾਂ ਲਈ ਵੱਡੀ ਸਮੱਸਿਆ ਸੀ ਜਿਸ ਦਾ ਹੱਲ ਸਾਬਕਾ ਬਲਾਕ ਸਮਿਤੀ ਦੇ ਚੇਅਰਮੈਨ ਸੋਹਣ ਲਾਲ ਸ਼ੇਰਪੁਰੀ ਦੇ ਯਤਨਾਂ ਸਦਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਹੱਲ ਕਰਵਾਇਆ। ਇਸ ਮੌਕੇ ਸ੍ਰੀ ਸ਼ੇਰਪੁਰੀ ਨੇ ਦੱਸਿਆ ਕਿ ਬਾਰਿਸ਼ਾਂ ਦੌਰਾਨ ਆਸ-ਪਾਸ ਦੇ ਖੇਤਰ ਤੋਂ ਵੀ ਪਾਣੀ ਟੋਭੇ ਵਿੱਚ ਡਿੱਗਦਾ ਸੀ ਜਿਸ ਨਾਲ ਇਹ ਓਵਰਫਲੋਅ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਗੰਦਾ ਪਾਣੀ ਪਿੰਡ ਦੀਆਂ ਗਲੀਆਂ ਵਿੱਚ ਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਲੋਕਾਂ ਦੀ ਸਮੱਸਿਆ ਦੇ ਹੱਲ ਅਤੇ ਪਿੰਡ ਦੇ ਵਿਕਾਸ ਲਈ 15 ਲੱਖ ਰੁਪਏ ਦੀ ਗ੍ਰਾਂਟ ਨਾਲ ਟੋਭੇ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟੋਭਾ ਸਾਫ਼ ਹੋਣ ਨਾਲ ਗੰਦੇ ਪਾਣੀ ਦੀ ਨਿਕਾਸੀ ਤੋਂ ਲੋਕਾਂ ਨੂੰ ਨਿਜ਼ਾਤ ਮਿਲ ਜਾਵੇਗੀ। ਟੋਭੇ ਦੀ ਸਫ਼ਾਈ ਦਾ ਜਾਇਜ਼ਾ ਲੈਣ ਲਈ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੀ ਪੁੱਜੇ। ਇਸ ਮੌਕੇ ਠੇਕੇਦਾਰ ਰਾਜਵੀਰ ਸਿੰਘ ਖੁਰਾਣਾ, ਜੀਤ ਸਿੰਘ, ਰਣਜੀਤ ਸਿੰਘ ਛੌੜੀਆਂ ਸੋਨੂੰ ਖੁਰਾਣਾ, ਸੁਰਜੀਤ ਸਿੰਘ, ਸ਼ਿੰਗਾਰਾ ਰਾਮ, ਮਨਜੀਤ ਸਿੰਘ ਤੇ ਨਵਤੇਜ ਸਿੰਘ ਉਟਾਲ ਮੌਜੂਦ ਸਨ।