ਦੇਵਿੰਦਰ ਸਿੰਘ ਜੱਗੀ
ਪਾਇਲ, 24 ਅਗਸਤ
ਸੰਪ੍ਰਦਾਇ ਰਾੜਾ ਸਾਹਿਬ ਦੇ ਬਾਨੀ ਸੰਤ ਈਸ਼ਰ ਸਿੰਘ ਦੀ 49ਵੀਂ ਬਰਸੀ ਦੀ ਯਾਦ ਵਿੱਚ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿੱਚ ਸਮਾਗਮ ਅੱਜ ਸ਼ੁਰੂ ਹੋ ਗਏ ਹਨ। ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦੀ ਦੇਖ-ਰੇਖ ਹੇਠ ਮਨਾਏ ਜਾ ਰਹੇ ਬਰਸੀ ਸਮਾਗਮਾਂ ਦੌਰਾਨ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਦੇ ਹੋਣਹਾਰ ਬੱਚਿਆਂ ਨੇ ਬਰਸੀ ਸਮਾਗਮਾਂ ਦੀ ਆਰੰਭਤਾ ਮੌਕੇ ਸੁਚੱਜੇ ਢੰਗ ਨਾਲ ਸਟੇਜ ਸੰਚਾਲਨ ਕੀਤਾ। ਇਸ ਦੌਰਾਨ ਗੁਰੂ ਘਰ ਵੱਲੋਂ ਪ੍ਰਿੰਸੀਪਲ ਗੁਰਮੀਤ ਕੌਰ ਅਤੇ ਸੰਤ ਈਸ਼ਰ ਸਿੰਘ ਜੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਧੀਰਜ ਥਪਿਆਲ, ਹਰਵੀਰ ਕੌਰ, ਗਗਨਦੀਪ ਸਿੰਘ ਅਤੇ ਉਸਤਾਦਾਂ ਤੋਂ ਇਲਾਵਾ ਸਕੂਲਾਂ ਦੇ ਬੱਚਿਆਂ ਨੂੰ ਗੁਰੂ ਘਰ ਵੱਲੋਂ ਸਿਰੋਪੇ ਭੇਟ ਕੀਤੇ ਗਏ।
ਸਮਾਗਮ ਦੌਰਾਨ ਢਾਡੀ ਭਾਈ ਬਲਦੇਵ ਸਿੰਘ ਰਕਬਾ, ਭਾਈ ਜੁਝਾਰ ਸਿੰਘ, ਭਾਈ ਦਰਸ਼ਨ ਸਿੰਘ ਨੂਰ, ਭਾਈ ਬਲਵੰਤ ਸਿੰਘ ਪਮਾਲ, ਬੀਬੀ ਕੁਲਜੀਤ ਕੌਰ ਲਾਲਤੋਂ, ਭਾਈ ਬਲਵੀਰ ਸਿੰਘ ਵੀਰ, ਬੀਬੀ ਪਾਲਜੀਤ ਕੌਰ ਘਲੋਟੀ, ਗਿਆਨੀ ਮਨਜੀਤ ਸਿੰਘ ਲੁਧਿਆਣਾ, ਭਾਈ ਮਲਕੀਤ ਸਿੰਘ ਲੋਂਗੋਵਾਲ, ਭਾਈ ਗੋਵਿੰਦਰ ਸਿੰਘ ਜੈਪੁਰਾ, ਬੀਬੀ ਗੁਰਮੀਤ ਕੌਰ ਰੰਧਾਵਾ, ਭਾਈ ਗੁਰਪਿਆਰ ਸਿੰਘ ਜੌਹਰ, ਬੀਬੀ ਸੁਮਨਦੀਪ ਕੌਰ ਖਾਲਸਾ, ਭਾਈ ਮਹਿੰਦਰ ਸਿੰਘ ਜੋਸ਼ੀਲਾ, ਬੀਬੀ ਜਸਨਪ੍ਰੀਤ ਕੌਰ, ਭਾਈ ਗੁਲਜਾਰ ਸਿੰਘ ਗੁਲਸ਼ਨ, ਬੀਬੀ ਰਾਜਵੰਤ ਕੌਰ ਖਾਲਸਾ, ਬੀਬੀ ਮਨਜੀਤ ਕੌਰ, ਭਾਈ ਰਘਬੀਰ ਸਿੰਘ ਮੰਨਵੀ, ਭਾਈ ਬਿੰਦਰ ਸਿੰਘ ਕੱਕੜਵਾਲ, ਭਾਈ ਜਗਦੇਵ ਸਿੰਘ, ਭਾਈ ਦਰਸ਼ਨ ਸਿੰਘ ਬਾਲੀਆਂ, ਭਾਈ ਦਵਿੰਦਰ ਸਿੰਘ ਸ਼ਿਮਲਾਪੁਰੀ, ਬੀਬੀ ਲਵਪ੍ਰੀਤ ਕੌਰ, ਭਾਈ ਅਮਰਜੀਤ ਸਿੰਘ ਝੱਮਟ ਆਦਿ ਢਾਡੀ ਸਿੰਘਾਂ ਨੇ ਢਾਡੀ ਵਾਰਾਂ ਅਤੇ ਕਵੀਆਂ ਤੇ ਕਵੀਸ਼ਰਾਂ ਨੇ ਕਾਵਿ ਰਚਨਾਵਾਂ ਰਾਹੀਂ ਮਹਾਪੁਰਸ਼ਾਂ ਦੇ ਜੀਵਨ ’ਤੇ ਰੋਸ਼ਨੀ ਪਾਈ।
ਇਸ ਮੌਕੇ ਮੁੱਖ ਗ੍ਰੰਥੀ ਗਿਆਨੀ ਅਜਵਿੰਦਰ ਸਿੰਘ, ਬਾਬਾ ਅਮਰ ਸਿੰਘ ਭੋਰਾ ਸਾਹਿਬ, ਬਾਬਾ ਅਮਰ ਸਿੰਘ ਕਥਾਵਾਚਕ, ਭਾਈ ਮਨਿੰਦਰਜੀਤ ਸਿੰਘ ਬੈਨੀਪਾਲ, ਭਾਈ ਰਣਧੀਰ ਸਿੰਘ ਢੀਂਡਸਾ, ਭਾਈ ਗੁਰਨਾਮ ਸਿੰਘ ਅੜੈਚਾ, ਭਾਈ ਮਲਕੀਤ ਸਿੰਘ ਪਨੇਸਰ, ਭਾਈ ਬਲਜੀਤ ਸਿੰਘ ਸੈਕਟਰੀ, ਭਾਈ ਮਨਵੀਰ ਸਿੰਘ ਆਪੋ-ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨਜ਼ਰ ਆਏ।