ਪੱਤਰ ਪ੍ਰੇਰਕ
ਪਟਿਆਲਾ, 24 ਅਗਸਤ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮੁਹਾਲੀ, ਜਲੰਧਰ ਤੇ ਅੰਮ੍ਰਿਤਸਰ ਦੇ 14 ਸੈਲੂਨ ਨੂੰ ਨੋਟਿਸ ਭੇਜੇ ਹਨ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ਪਾਲ ਵਿੱਗ ਨੇ ਕਿਹਾ ਕਿ ਸਲੂਨ ਵਿੱਚ ਵਰਤੇ ਜਾਣ ਵਾਲੇ ਕੈਮੀਕਲ ਨੂੰ ਸੀਵਰੇਜ ਜਾਂ ਫਿਰ ਗਲੀਆਂ ਦੀਆਂ ਨਾਲੀਆਂ ਵਿੱਚ ਰੋੜ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੈਲੂਨ ਵਿਚਲੇ ਕੈਮੀਕਲ ਦੇ ਨਿਬੇੜੇ ਸਬੰਧੀ ਜੇਕਰ ਪੁਖ਼ਤਾ ਜਵਾਬ ਨਾ ਦਿੱਤਾ ਗਿਆ ਤਾਂ ਸੈਲੂਨ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਪ੍ਰਦੂਸ਼ਣ ਫੈਲਾਉਣ ਦਾ ਕੇਸ ਵੀ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਇਕ ਸੈਲੂਨ ਵਾਲੇ ਨੂੰ ਵਿਸ਼ੇਸ਼ ਯੰਤਰ ਲਗਾ ਕੇ ਪ੍ਰਦੂਸ਼ਣ ਰੋਕਣਾ ਪਵੇਗਾ।