ਪਰਸ਼ੋਤਮ ਬੱਲੀ
ਬਰਨਾਲਾ, 24 ਅਗਸਤ
ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਪਿੰਡ ਪੱਤੀ ਸੇਖਵਾਂ, ਪਿੰਡ ਝਲੂਰ ਅਤੇ ਸੇਖਾ ਵਿੱਚ ਲੱਖਾਂ ਦੀ ਕੀਮਤ ਦੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਅਤੇ ਨਾਲ ਹੀ ਨਵੇਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਪਿੰਡ ਪੱਤੀ ਸੇਖਵਾਂ ਵਿੱਚ ਉਨ੍ਹਾਂ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਛੱਪੜ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਇਸੇ ਤਰ੍ਹਾਂ ਪਿੰਡ ਦੀਆਂ ਗਲੀਆਂ ਨਾਲੀਆਂ ਲਈ 10 ਲੱਖ ਰੁਪਏ, ਗੰਦੇ ਪਾਣੀ ਦੀ ਨਿਕਾਸੀ ਲਈ 10 ਲੱਖ ਰੁਪਏ ਅਤੇ ਜਿਮ ਹਾਲ ਦੀ ਉਸਾਰੀ ਲਈ 5 ਲੱਖ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ‘ਸਰਕਾਰ, ਤੁਹਾਡੇ ਦੁਆਰ’ ਲੜੀ ਤਹਿਤ ਅੱਜ ਪਿੰਡ ਪੱਤੀ ਸੇਖਵਾਂ ਵਿੱਚ ਲਗਾਏ ਕੈਂਪ ਵਿੱਚ ਵੀ ਸ਼ਿਰਕਤ ਕੀਤੀ। ਪਿੰਡ ਝਲੂਰ ਵਿੱਚ ਉਨ੍ਹਾਂ ਨਵੇ ਬਣਾਏ ਗਏ ਪੰਚਾਇਤ ਘਰ ਦਾ ਉਦਘਟਾਨ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਦੇ ਛੱਪੜ ਦੇ ਨਵੀਨੀਕਰਨ ’ਤੇ 50 ਲੱਖ ਰੁਪਏ, ਗਲੀਆਂ-ਨਾਲੀਆਂ ’ਤੇ 40 ਲੱਖ ਰੁਪਏ, ਸਟੇਡੀਅਮ ਸ਼ੈੱਡ ਦੀ ਉਸਾਰੀ ਲਈ 15 ਲੱਖ, ਗੰਦੇ ਪਾਣੀ ਦੀ ਨਿਕਾਸੀ ਲਈ 10 ਲੱਖ , ਪਸ਼ੂਆਂ ਦੇ ਹਸਪਤਾਲ ਦੀ ਉਸਾਰੀ ਲਈ 10 ਲੱਖ, ਕੁਟੀਆ ਰੋਡ ’ਤੇ ਇੰਟਰ ਲਾਕਿੰਗ ਟਾਈਲ ਲਗਾਉਣ ਲਈ 8 ਲੱਖ, ਸ਼ਮਸ਼ਾਨਘਾਟ ਵੱਲ ਜਾਂਦੇ ਰਸਤੇ ਲਈ 8 ਲੱਖ ਅਤੇ ਓਪਨ ਜਿਮ ਹਾਲ ਲਈ 5 ਲੱਖ ਰੁਪਏ ਦੇ ਕੰਮ ਕਰਵਾਏ ਜਾਣਗੇ ਜਿਨ੍ਹਾਂ ਦੀ ਨੀਂਹ ਪੱਥਰ ਮੀਤ ਹੇਅਰ ਵੱਲੋਂ ਰੱਖਿਆ ਗਿਆ। ਇਸੇ ਤਰ੍ਹਾਂ ਨੇੜਲੇ ਵੱਡੇ ਪਿੰਡ ਸੇਖਾ ਵਿੱਚ ਮੀਤ ਹੇਅਰ ਨੇ ਨਵੇਂ ਪੰਚਾਇਤ ਘਰ ਦੀ ਇਮਾਰਤ ਦਾ ਉਦਘਟਾਨ ਕੀਤਾ। ਇੱਥੇ ਵੀ ਉਨ੍ਹਾਂ ਛੱਪੜ ਦੇ ਨਵੀਨੀਕਰਨ ਲਈ 40 ਲੱਖ ਰੁਪਏ ਅਤੇ ਗਲੀਆਂ ਨਾਲੀਆਂ ਲਈ 40 ਲੱਖ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਉੱਪ ਮੰਡਲ ਮੈਜਿਸਟ੍ਰੇਟ ਗੁਣਬੀਰ ਸਿੰਘ ਕੋਹਲੀ, ਓਐੱਸਡੀ ਹਸਨ ਪ੍ਰੀਤ ਭਾਰਦਵਾਜ, ਹਰਿੰਦਰ ਪਾਲ ਸਿੰਘ ਧਾਲੀਵਾਲ ਹਾਜ਼ਰ ਸਨ।