ਪਤਰ ਪ੍ਰੇਰਕ
ਨਵੀਂ ਦਿਲੀ, 24 ਅਗਸਤ
ਇੱਥੇ ਕੋਚਿੰਗ ਸੈਂਟਰਾਂ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਮੀਟਿੰਗ ਵਿੱਚ ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ, ਵਾਤਾਵਰਨ ਮੰਤਰੀ ਗੋਪਾਲ ਰਾਏ ਤੇ ਮੰਤਰੀ ਸੌਰਭ ਭਾਰਦਵਾਜ, ਦਿਲੀ ਨਗਰ ਨਿਗਮ ਦੀ ਮੇਅਰ ਡਾ. ਸ਼ੈਲੀ ਉਬਰਾਏ ਸਮੇਤ ਸਿੱਖਿਆ ਵਿਭਾਗ, ਕਾਨੂੰਨ ਅਤੇ ਐਮਸੀਡੀ ਤੇ ਦਿਲੀ ਫਾਇਰ ਸਰਵਿਸ ਦੇ ਅਧਿਕਾਰੀ ਸ਼ਾਮਲ ਸਨ। ਮੰਤਰੀ ਆਤਿਸ਼ੀ ਨੇ ਕਿਹਾ ਕਿ ਸਿਖਿਆਰਥੀਆਂ ਨੇ ਕੋਚਿੰਗ ਕੇਂਦਰਾਂ ਬਾਰੇ ਕਾਨੂੰਨ ਲਿਆਉਣ ਨਾਲ ਸਬੰਧਤ ਮੁਦੇ ਦੱਸੇ। ਸਿੱਖਿਆਰਥੀਆਂ ਨੇ ਬੈਸਮੈਂਟਾਂ ਅੰਦਰ ਚੱਲਦੀਆਂ ਲਾਇਬਰੈਰੀਆਂ ਬੰਦ ਕਰਨ ਮਗਰੋਂ ਉਨ੍ਹਾਂ ਨੂੰ ਪੜ੍ਹਾਈ ਕਰਨ ਵਿਚ ਆ ਰਹੀਆਂ ਦਿੱਕਤਾਂ ਬਾਰੇ ਦੱਸਿਆ। ਮੰਤਰੀਆਂ ਨੇ ਵਾਅਦਾ ਕੀਤਾ ਕਿ ਕੋਚਿੰਗ ਸੈਂਟਰਾਂ ਨਾਲ ਸਬੰਧਤ ਮਸਲਿਆਂ ਦੇ ਹੱਲ ਕਰਨ ਲਈ ਦਿੱਲੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ।