ਕੀਵ, 25 ਅਗਸਤ
ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਾਂਤੀ ਬਾਰੇ ਦੂਜੇ ਸਿਖਰ ਸੰਮੇਲਨ ਨੂੰ ਲੈ ਕੇ ਸਾਊਦੀ ਅਰਬ, ਕਤਰ, ਤੁਰਕੀ ਅਤੇ ਸਵਿਟਜ਼ਰਲੈਂਡ ਨਾਲ ਗੱਲਬਾਤ ਜਾਰੀ ਹੈ। ਜ਼ੇਲੇੈਂਸਕੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਉਹ ਸ਼ਾਂਤੀ ਦੇ ਦੂਜੇ ਸੰਮੇਲਨ ਦੀ ਮੇਜ਼ਬਾਨੀ ਕਰਨ ਵਾਲੇ ਭਾਰਤ ਦਾ ਸਮਰਥਨ ਕਰਨਗੇ ਕਿਉਂਕਿ ਕੀਵ ਨੂੰ ਗਲੋਬਲ ਸਾਊਥ ਦੇ ਦੇਸ਼ਾਂ ਵਿਚਕਾਰ ਮੇਜ਼ਬਾਨੀ ਮਿਲਣ ਦੀ ਉਮੀਦ ਹੈ।