ਸਮਸਤੀਪੁਰ (ਬਿਹਾਰ), 25 ਅਗਸਤ
ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ’ਚ ਅੱਜ ਤੜਕੇ ਇੱਕ ਟਰੱਕ ਨੇ ਇਕ ਬੱਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਘੱਟ-ਘੱਟ 35 ਨੇਪਾਲੀ ਸ਼ਰਧਾਲੂ ਜ਼ਖ਼ਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਕੌਮੀ ਸ਼ਾਹਰਾਹ-28 ’ਤੇ ਮੁਸਰੀਘਰਾਰੀ ਚੌਕ ’ਚ ਵਾਪਰਿਆ ਜਿੱਥੇ ਟਰੱਕ ਦੀ ਟੱਕਰ ਨਾਲ ਬੱਸ ਉਲਟ ਗਈ। ਮੌਕੇ ਦੇ ਚਸ਼ਮਦੀਦਾਂ ਮੁਤਾਬਕ ਟਰੱਕ ਨੇ ਉਲਟੇ ਪਾਸੇ ਆਉਂਦਿਆਂ ਬੱਸ ਨੂੰ ਟੱਕਰ ਮਾਰੀ। ਸਮਸਤੀਪੁਰ ਸਦਰ-1 ਦੇ ਸਬ ਡਿਵੀਜ਼ਨਲ ਪੁਲੀਸ ਅਧਿਕਾਰੀ ਸੰਜੈ ਕੁਮਾਰ ਪਾਂਡੇ ਨੇ ਦੱਸਿਆ ਕਿ ਬਹੁਤੇ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇੱਕ ਸਥਾਨਕ ਹਸਪਤਾਲ ’ਚ ਮੁੱਢਲੀ ਸਹਾਇਤਾ ਦੇਣ ਮਗਰੋਂ ਛੁੱਟੀ ਦੇ ਦਿੱਤੀ ਗਈ ਜਦਕਿ ਗੰਭੀਰ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਇੱਕ ਹੋਰ ਹਸਪਤਾਲ ਭੇਜਿਆ। ਉਨ੍ਹਾਂ ਵੀ ਬਾਅਦ ’ਚ ਉਥੋਂ ਛੁੱਟੀ ਦੇ ਦਿੱਤੀ ਗਈ। -ਪੀਟੀਆਈ