ਲਖਨਊ, 25 ਅਗਸਤ
ਬਸਪਾ ਮੁਖੀ ਮਾਇਆਵਤੀ ਨੇ ਕਾਂਗਰਸ ਦੇ ਸੰਵਿਧਾਨ ਸਨਮਾਨ ਸੰਮੇਲਨ ’ਤੇ ਤਨਜ਼ ਕੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੀ ਸਭ ਵੱਡੀ ਪੁਰਾਣੀ ਪਾਰਟੀ ਅਤੇ ਇਸ ਦੀ ਸਹਿਯੋਗੀ ਸਮਾਜਵਾਦੀ ਪਾਰਟੀ ਦੇ ‘ਦੋਹਰੇ ਮਾਪਦੰਡਾਂ’ ਤੋਂ ਸੁਚੇਤ ਰਹਿਣ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਵੀ ਚੋਣ ਵਿੱਚ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਰਗੀਆਂ ਪਾਰਟੀਆਂ ਨਾਲ ਗੱਠਜੋੜ ਨਹੀਂ ਕਰੇਗੀ। ਐਕਸ ’ਤੇ ਪੋਸਟਾਂ ਦੀ ਇੱਕ ਲੜੀ ਵਿੱਚ ਬਹੁਜਨ ਸਮਾਜ ਪਾਰਟੀ (ਬੀਐਸਪੀ) ਦੇ ਮੁਖੀ ਨੇ ਬੀਆਰ ਅੰਬੇਡਕਰ ਨੂੰ ਭਾਰਤ ਰਤਨ ‘ਸਨਮਾਨ ਨਾ ਦੇਣ’ ਲਈ ਕਾਂਗਰਸ ਦੀ ਸਖ਼ਤ ਨੁਕਤਾਚੀਨੀ ਕੀਤੀ। ਮਾਇਆਵਤੀ ਨੇ ਕਾਂਸ਼ੀ ਰਾਮ ਦੀ ਮੌਤ ਤੋਂ ਬਾਅਦ ਇੱਕ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਨਾ ਕਰਨ ਲਈ ਵੀ ਕਾਂਗਰਸ ਦੀ
ਆਲੋਚਨਾ ਕੀਤੀ। -ਪੀਟੀਆਈ