ਬਨੂੜ: ‘ਆਪ’ ਵੱਲੋਂ ਬਨੂੜ ਵਾਸੀ ਵਕੀਲ ਐਡਵੋਕੇਟ ਬਿਕਰਮਜੀਤ ਪਾਸੀ ਨੂੰ ਮੁੜ ਪਾਰਟੀ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਸ਼ਹਿਰੀ ਪ੍ਰਧਾਨ ਐਡਵੋਕੇਟ ਕਿਰਨਜੀਤ ਪਾਸੀ, ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਗਪੁਰਾ, ਚੇਅਰਮੈਨ ਬਲਵਿੰਦਰ ਸਿੰਘ ਗੁਲੀ, ਅਮਰੀਕ ਸਿੰਘ, ਨੇਤਰ ਸਿੰਘ, ਸੁਰਿੰਦਰ ਛਿੰਦਾ, ਡਾ. ਤਰਸੇਮ ਸਿੰਘ ਨੰਡਿਆਲੀ, ਗੁਰਸੇਵਕ ਸਿੰਘ ਕਲੌਲੀ, ਸਤਨਾਮ ਸਿੰਘ ਖਲੌਰ, ਬਲਬੀਰ ਸਿੰਘ ਮੌਲੀ ਵਾਲਾ, ਗੋਕਲ ਚੰਦ ਆਦਿ ਨੇ ਆਖਿਆ ਕਿ ਐਡਵੋਕੇਟ ਪਾਸੀ ਦਾ ਇਸ ਖੇਤਰ ’ਚ ਪਾਰਟੀ ਦੀ ਮਜ਼ਬੂਤੀ ਲਈ ਵੱਡਾ ਯੋਗਦਾਨ ਹੈ। ਸ੍ਰੀ ਪਾਸੀ ਨੇ ਪਾਰਟੀ ਹਾਈਕਮਾਂਡ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਪਾਰਟੀ ਨੂੰ ਸਮਰਪਿਤ ਰਹਿਣਗੇ ਅਤੇ ਆਪਣੇ ਫਰਜ਼ ਚੰਗੀ ਤਰ੍ਹਾਂ ਨਿਭਾਉਣਗੇ। -ਪੱਤਰ ਪ੍ਰੇਰਕ