ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 26 ਅਗਸਤ
ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਪਰਲਜ਼ ਗੋਲਡਨ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਭੰਗੂ ਦੀ ਕੱਲ੍ਹ ਮੌਤ ਹੋ ਗਈ ਸੀ। ਭੰਗੂ ਦੇ ਜੱਦੀ ਪਿੰਡ ਅਟਾਰੀ ਵਿੱਚ ਸੋਗ ਦੀ ਲਹਿਰ ਹੈ। ਭੰਗੂ ਦੇ ਵੱਡੇ ਭਰਾ ਗੁਰਦਿਆਲ ਸਿੰਘ ਦੀ ਸਾਲ 1991 ਵਿੱਚ ਅਤੇ ਦੂਜੇ ਵੱਡੇ ਭਰਾ ਤੇ ਕਾਰੋਬਾਰੀ ਭਾਈਵਾਲ ਨਛੱਤਰ ਸਿੰਘ ਦੀ ਇਸ ਸਾਲ ਜੂਨ ਵਿੱਚ ਮੌਤ ਹੋ ਗਈ ਸੀ। ਭੰਗੂ ਦੇ ਲੜਕੇ ਹਰਵਿੰਦਰ ਸਿੰਘ ਦੀ ਸੰਨ 2011 ਵਿੱਚ ਮੌਤ ਹੋ ਗਈ ਸੀ ਤੇ ਉਸ ਦੀਆਂ ਦੋ ਧੀਆਂ ਪਰਿਵਾਰਾਂ ਸਣੇ ਆਸਟਰੇਲੀਆ ਵਿੱਚ ਰਹਿੰਦੀਆਂ ਹਨ। ਭੰਗੂ ਦਾ ਕੋਈ ਵੀ ਪਰਿਵਾਰਕ ਮੈਂਬਰ ਪਿੰਡ ਅਟਾਰੀ ਨਹੀਂ ਰਹਿੰਦਾ।