ਪੱਤਰ ਪ੍ਰੇਰਕ
ਸਮਾਣਾ, 26 ਅਗਸਤ
ਪਿਛਲੇ ਦਿਨੀਂ ਪਿੰਡ ਜੋੜਾਮਾਜਰਾ ਵਿੱਚ ਬੰਦ ਪਈ ਇੱਕ ਰੂੰ ਫੈਕਟਰੀ ਵਿੱਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋ ਗਿਆ। ਮਵੀਕਲਾ ਪੁਲੀਸ ਮੁਖੀ ਹਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਨਿਰਮਲ ਸਿੰਘ ਵਾਸੀ ਪਿੰਡ ਜੌੜਾਮਾਜਰਾ ਦੀ ਸ਼ਿਕਾਇਤ ਅਨੁਸਾਰ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈ ਆਪਣੀ ਰੂੰ ਦੀ ਫੈਕਟਰੀ ਵਿੱਚ 15 ਅਗਸਤ ਨੂੰ ਗੇੜਾ ਮਾਰਨ ਗਿਆ ਤਾਂ ਪਤਾ ਲੱਗਿਆ ਕਿ ਫੈਕਟਰੀ ਅੰਦਰ ਲੱਗੇ ਟਰਾਂਸਫਾਰਮ ਵਿੱਚੋਂ ਤਾਂਬਾ, ਤੇਲ ਅਤੇ 15 ਮੋਟਰਾਂ ਸਣੇ ਕੇਬਲ ਤੇ ਇਕ ਪੈਨਲ ਗਾਇਬ ਸੀ। ਚੋਰੀ ਹੋਏ ਸਾਮਾਨ ਦੀ ਕੀਮਤ ਲਗਭਗ ਚਾਰ ਲੱਖ ਰੁਪਏ ਹੈ। ਮਵੀਕਲਾਂ ਪੁਲੀਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਮਗਰੋਂ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।