ਪੱਤਰ ਪ੍ਰੇਰਕ
ਅਟਾਰੀ, 26 ਅਗਸਤ
ਭਰੋਵਾਲ ’ਚ ਕਿਸਾਨ ਗਾਰਡ ਡਿਊਟੀ ’ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਭਾਰਤ ਵਾਲੇ ਪਾਸੇ ਜ਼ੀਰੋ ਲਾਈਨ ਟਰੈਕ ’ਤੇ ਮੋਟਰਸਾਈਕਲ ’ਤੇ ਆਉਂਦੇ ਇਕ ਵਿਅਕਤੀ ਨੂੰ ਸਰਹੱਦੀ ਪਿੱਲਰ ਦੇ ਵਿਚਕਾਰ ਕਾਬੂ ਕੀਤਾ ਹੈ। ਬੀਐੱਸਐੱਫ ਵੱਲੋਂ ਮੁੱਢਲੀ ਪੁੱਛ-ਪੜਤਾਲ ਵਿੱਚ ਫੜੇ ਗਏ ਵਿਅਕਤੀ ਨੇ ਆਪਣਾ ਨਾਂ ਅਤੇ ਪਤਾ ਮੁਹੰਮਦ ਅਸਦ (24) ਪੁੱਤਰ ਮਲਿਕ ਮੁਹੰਮਦ ਯੂਸਫ ਵਾਸੀ ਲਾਹੌਰ ਪਾਕਿਸਤਾਨ ਦੱਸਿਆ ਹੈ। ਬੀਐੱਸਐੱਫ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ।