ਸਤਨਾਮ ਸਿੰਘ
ਮਸਤੂਆਣਾ ਸਾਹਿਬ, 26 ਅਗਸਤ
ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਅੱਠਵੀਂ ਚਾਰ ਰੋਜ਼ਾ ਰਾਸ਼ਟਰੀ ਚੈਂਪੀਅਨਸ਼ਿਪ ਦੌਰਾਨ ਪੰਜਾਬ ਦੇ ਖਿਡਾਰੀਆਂ ਵੱਲੋਂ ਵਿਅਕਤੀਗਤ ਅਤੇ ਟੀਮ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-11, ਅੰਡਰ-14, ਅੰਡਰ-17 ਅਤੇ ਅੰਡਰ-25 ਸਾਰੇ ਹੀ ਵਰਗਾਂ ਵਿੱਚ ਜਿੱਤ ਦਰਜ ਕੀਤੀ ਗਈ। ਅੱਜ ਸਵੇਰ ਦੇ ਸੈਸ਼ਨ ਦੌਰਾਨ ਮੁੱਖ ਮਹਿਮਾਨ ਕੈਬਿਨਟ ਮੰਤਰੀ ਅਮਨ ਅਰੋੜਾ ਕੈਬਨਿਟ ਮੰਤਰੀ ਵੱਲੋਂ ਉਦਘਾਟਨ ਕਰਨ ਉਪਰੰਤ ਆਪਣੇ ਭਾਸ਼ਣ ਵਿੱਚ ਗੱਤਕੇ ਦੀ ਖੇਡ ਦੇ ਇਤਿਹਾਸਕ ਮਹੱਤਵ ’ਤੇ ਚਾਨਣਾ ਪਾਇਆ। ਇਸ ਤੋਂ ਪਹਿਲਾਂ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਗਤਕੇ ਦੀ ਖੇਡ ਲਈ ਰੱਖੀ ਗਈ ਸਟੇਡੀਅਮ ਦੀ ਮੰਗ ਨੂੰ ਸ੍ਰੀ ਅਰੋੜਾ ਵੱਲੋਂ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਅੱਜ ਸ਼ਾਮ ਦੇ ਮੁੱਖ ਮਹਿਮਾਨ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਪੰਜਾਬ ਪ੍ਰਧਾਨ ਡਾ. ਰਜਿੰਦਰ ਸਿੰਘ ਸੋਹਲ ਸਾਬਕਾ ਏਆਈਜੀ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਨ ਉਪਰੰਤ ਗੱਤਕਾ ਫੈਡਰੇਸ਼ਨ ਦੇ ਅਹੁਦੇਦਾਰਾਂ ਅਤੇ ਕੌਂਸਲ ਮੈਂਬਰਾਂ ਵੱਲੋਂ ਮੁੱਖ-ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਆ।
ਅੱਜ ਲੜਕਿਆਂ ਦੇ ਮੁਕਾਬਲਿਆਂ ਵਿੱਚ ਅੰਡਰ-11 ਦੇ ਵਿਅਕਤੀਗਤ ਇਕਹਿਰੀ ਸੋਟੀ ਮੁਕਾਬਲਿਆਂ ਵਿੱਚ ਪੰਜਾਬ ਦੀ ਟੀਮ ਨੇ ਪਹਿਲਾ, ਰਾਜਸਥਾਨ ਨੇ ਦੂਜਾ, ਚੰਡੀਗੜ੍ਹ ਅਤੇ ਅਸਾਮ ਦੀਆਂ ਟੀਮਾਂ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 ਟੀਮ ਪ੍ਰਦਰਸ਼ਨ ਵਿੱਚ ਪੰਜਾਬ ਪਹਿਲੇ, ਦਿੱਲੀ ਦੂਜੇ, ਮੱਧ-ਪ੍ਰਦੇਸ਼ ਤੀਜੇ; ਅੰਡਰ-14 ਵਿਅਕਤੀਗਤ ਪ੍ਰਦਰਸ਼ਨ ਵਿੱਚ ਪੰਜਾਬ ਪਹਿਲੇ, ਦਿੱਲੀ ਦੂਜੇ, ਚੰਡੀਗੜ੍ਹ ਤੀਜੇ; ਅੰਡਰ-14 ਵਿਅਕਤੀਗਤ ਫਰੀ ਸੋਟੀ ਵਿੱਚ ਪੰਜਾਬ ਪਹਿਲੇ, ਦਿੱਲੀ ਦੂਜੇ, ਹਰਿਆਣਾ ਅਤੇ ਅਸਾਮ ਤੀਜੇ; ਅੰਡਰ-14 ਟੀਮ ਇਕਹਿਰੀ ਸੋਟੀ ਵਿੱਚ ਦਿੱਲੀ ਪਹਿਲੇ, ਹਰਿਆਣਾ ਦੂਜੇ, ਮੱਧ-ਪ੍ਰਦੇਸ਼ ਅਤੇ ਛੱਤੀਸ਼ਗੜ੍ਹ ਤੀਜੇ; ਅੰਡਰ-17 ਟੀਮ ਪ੍ਰਦਰਸ਼ਨ ਵਿੱਚ ਪੰਜਾਬ ਪਹਿਲੇ, ਦਿੱਲੀ ਦੂਜੇ, ਹਰਿਆਣਾ ਤੀਜੇ; ਅੰਡਰ-17 ਵਿਅਕਤੀਗਤ ਫਰੀ ਸੋਟੀ ਵਿੱਚ ਚੰਡੀਗੜ੍ਹ ਪਹਿਲੇ, ਰਾਜਸਥਾਨ ਦੂਜੇ, ਮੱਧ-ਪ੍ਰਦੇਸ਼ ਅਤੇ ਦਿੱਲੀ ਤੀਜੇ; ਅੰਡਰ-17 ਟੀਮ ਇਕਹਿਰੀ ਸੋਟੀ ਵਿੱਚ ਪੰਜਾਬ ਪਹਿਲੇ, ਰਾਜਸਥਾਨ ਦੂਜੇ, ਦਿੱਲੀ ਅਤੇ ਝਾਰਖੰਡ ਤੀਜੇ; ਅੰਡਰ-19 ਟੀਮ ਫਰੀ ਸੋਟੀ ਵਿੱਚ ਪੰਜਾਬ ਪਹਿਲੇ, ਛੱਤੀਸ਼ਗੜ੍ਹ ਦੂਜੇ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੀਜੇ; ਅੰਡਰ-19 ਵਿਅਕਤੀਗਤ ਫਰੀ ਸੋਟੀ ਵਿੱਚ ਪੰਜਾਬ ਪਹਿਲੇ, ਚੰਡੀਗੜ੍ਹ ਦੂਜੇ, ਹਿਮਾਚਲ ਪ੍ਰਦੇਸ਼ ਅਤੇ ਮੱਧ-ਪ੍ਰਦੇਸ਼ ਤੀਜੇ; ਅੰਡਰ-19 ਟੀਮ ਇਕਹਿਰੀ ਸੋਟੀ ਵਿੱਚ ਪੰਜਾਬ ਪਹਿਲੇ, ਦਿੱਲੀ ਦੂਜੇ, ਉੱਤਰਾਖੰਡ ਅਤੇ ਹਿਮਾਚਲ ਤੀਜੇ; ਅੰਡਰ-19 ਵਿਅਕਤੀਗਤ ਇਕਹਿਰੀ ਸੋਟੀ ਵਿੱਚ ਦਿੱਲੀ ਪਹਿਲੇ, ਪੰਜਾਬ ਦੂਜੇ, ਚੰਡੀਗੜ੍ਹ ਅਤੇ ਹਰਿਆਣਾ ਤੀਜੇ ਸਥਾਨ ਤੇ ਰਹੇ। ਲੜਕੀਆਂ ਦੇ ਅੰਡਰ-11 ਦੇ ਟੀਮ ਮੁਕਾਬਲਿਆਂ ਵਿੱਚ ਪੰਜਾਬ ਪਹਿਲੇ, ਹਰਿਆਣਾ ਦੂਜੇ; ਅੰਡਰ-11 ਵਿਅਕਤੀਗਤ ਪਵਿੱਚ ਪੰਜਾਬ ਪਹਿਲੇ, ਤਾਮਿਲਨਾਡੂ ਦੂਜੇ, ਮੱਧ-ਪ੍ਰਦੇਸ਼ ਤੀਜੇ; ਅੰਡਰ-14 ਟੀਮ ਵਿੱਚ ਪੰਜਾਬ ਪਹਿਲੇ, ਮੱਧ-ਪ੍ਰਦੇਸ਼ ਦੂਜੇ, ਉੱਤਰ-ਪ੍ਰਦੇਸ਼ ਤੀਜੇ; ਅੰਡਰ-17 ਟੀਮ ਪ੍ਰਦਰਸ਼ਨ ਵਿੱਚ ਪੰਜਾਬ ਪਹਿਲੇ, ਮੱਧ-ਪ੍ਰਦੇਸ਼ ਦੂਜੇ, ਉੱਤਰ-ਪ੍ਰਦੇਸ਼ ਤੀਜੇ; ਅੰਡਰ-25 ਟੀਮ ਪ੍ਰਦਰਸ਼ਨ ਵਿੱਚ ਪੰਜਾਬ ਪਹਿਲੇ, ਦਿੱਲੀ ਦੂਜੇ; ਅੰਡਰ-25 ਵਿਅਕਤੀਗਤ ਵਿੱਚ ਪੰਜਾਬ ਪਹਿਲੇ, ਚੰਡੀਗੜ੍ਹ ਦੂਜੇ, ਦਿੱਲੀ ਤੀਜੇ; ਅੰਡਰ-30 ਵਿਅਕਤੀਗਤ ਵਿੱਚ ਦਿੱਲੀ ਨੇ ਪਹਿਲਾ, ਮਹਾਰਾਸ਼ਟਰਾ ਨੇ ਦੂਜਾ ਅਤੇ ਮੱਧ-ਪ੍ਰਦੇਸ਼ ਵੱਲੋਂ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ।