ਪੱਤਰ ਪ੍ਰੇਰਕ
ਮਾਨਸਾ, 26 ਅਗਸਤ
ਮਾਨਸਾ ਜ਼ਿਲ੍ਹੇ ਦੇ ਪਿੰਡ ਰੜ੍ਹ, ਬੁਰਜ ਝੱਬਰ, ਅਕਲੀਆ ਅਤੇ ਬੁਰਜ ਢਿੱਲਵਾਂ ਵਿੱਚ ਬੀਬੀ ਰਜਨੀ ਪੰਜਾਬੀ ਫ਼ਿਲਮ ਦੀ ਪ੍ਰਮੋਸ਼ਨ ਕਰਨ ਲਈ ਟੀਮ ਪੁੱਜੀ। ਇਨ੍ਹਾਂ ਪਿੰਡਾਂ ਵਿਚ ਕਰਮਜੀਤ ਸਿੰਘ ਬੁਰਜ ਢਿੱਲਵਾਂ ਦੀ ਅਗਵਾਈ ਹੇਠ ਪ੍ਰੰਬਧਕਾਂ ਵੱਲੋਂ ਇਕੱਤਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਗੀਤਕਾਰ ਮਨਪ੍ਰੀਤ ਟਿਵਾਣਾ ਵਲੋਂ ਦੱਸਿਆ ਕਿ ਫ਼ਿਲਮ ਵਿੱਚ ਬੀਬੀ ਰਜਨੀ ਦੀ ਇਤਿਹਾਸਕ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਨਿਰਮਾਤਾ ਪਿੰਕੀ ਧਾਲੀਵਾਲ ਅਤੇ ਨਿਤਿਨ ਤਲਵਾੜ ਵੱਲੋਂ ਲੇਖਕ ਅਤੇ ਨਿਰਦੇਸ਼ਕ ਅਮਰ ਹੁੰਦਲ ਦੁਆਰਾ ਤਿਆਰ ਕੀਤੀ ਇਸ ਫਿਲਮ ਵਿਚ ਰੂਪੀ ਗਿੱਲ, ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜਸ ਬਾਜਵਾ, ਜਰਨੈਲ ਸਿੰਘ, ਧੀਰਜ ਕੁਮਾਰ, ਪ੍ਰਦੀਪ ਚੀਮਾ ਨੇ ਕਿਰਦਾਰ ਨਿਭਾਏ ਹਨ। ਉਨ੍ਹਾਂ ਕਿਹਾ ਕਿ ਮਾਰਧਾੜ, ਦੋਹਰੀ ਸ਼ਬਦਾਵਲੀ ਅਤੇ ਨੰਗੇਜ਼ਬਾਦ ਵਾਲੀਆਂ ਬਣ ਰਹੀਆਂ ਫਿਲਮਾਂ ਨੂੰ ਕੋਸਣ ਵਾਲੇ ਲੋਕਾਂ ਲਈ ਇਹ ਵੱਖਰੇ ਖਾਸੇ ਦੀ ਫ਼ਿਲਮ ਦਾ ਸਾਥ ਦੇਣਾ ਬਣਦਾ ਹੈ ਅਤੇ ਸਾਰਥਕ ਫਿਲਮਾਂ ਬਣਾਉਣ ਲਈ ਉਤਸ਼ਾਹਿਤ ਕਰਨ ਲਈ 30 ਅਗਸਤ ਨੂੰ ਸਿਨੇਮਾ ਘਰਾਂ ’ਚ ਲੱਗ ਰਹੀ ਬੀਬੀ ਰਜਨੀ ਫਿਲਮ ਦੀ ਟੀਮ ਨੂੰ ਵੱਡੇ ਹੁੰਗਾਰੇ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਸਾਰਥਕ ਫਿਲਮਾਂ ਦਾ ਫਿਲਮਾਂਕਣ ਹੋ ਸਕੇ। ਫਿਲਮੀ ਪੱਤਰਕਾਰ ਬੱਲੀ ਬਾਠ,ਗਾਇਕ ਜਸ ਸੰਧੂ,ਭਗਵਾਨ ਸਿੰਘ ਅਕਲੀਆ, ਬਲਜੀਤ ਸਿੰਘ ਅਕਲੀਆ, ਬਲਦੇਵ ਸਿੰਘ ਰੜ੍ਹ ਅਤੇ ਸਤਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।