ਲਖਨਊ:
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਕਿਹਾ ਕਿ ਉਹ ਸਰਗਰਮ ਸਿਆਸਤ ਤੋਂ ਸੇਵਾਮੁਕਤ ਨਹੀਂ ਹੋ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਾਤੀਵਾਦੀ ਮੀਡੀਆ ਅਜਿਹੀਆਂ ਫਰਜ਼ੀ ਖ਼ਬਰਾਂ ਦਾ ਪ੍ਰਚਾਰ ਕਰ ਰਿਹਾ ਹੈ। ਮਾਇਆਵਤੀ ਨੇ ‘ਐਕਸ’ ’ਤੇ ਕਿਹਾ, ‘‘ਬਹੁਜਨਾਂ ਦੇ ਅੰਬੇਡਕਰਵਾਦੀ ਕਾਰਵਾਂ ਨੂੰ ਕਮਜ਼ੋਰ ਕਰਨ ਦੀਆਂ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਨੂੰ ਅਸਫਲ ਕਰਨ ਅਤੇ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਤੇ ਕਾਂਸ਼ੀਰਾਮ ਜੀ ਵਾਂਗ ਮੇਰੀ ਜ਼ਿੰਦਗੀ ਆਖਰੀ ਸਾਹ ਤੱਕ ਬਸਪਾ ਦੇ ਆਤਮ-ਸਨਮਾਨ ਤੇ ਸਵਾਭੀਮਾਨ ਅੰਦੋਲਨ ਨੂੰ ਸਮਰਪਿਤ ਕਰਨ ਦਾ ਮੇਰਾ ਫੈਸਲਾ ਅਟਲ ਹੈ।’’ -ਪੀਟੀਆਈ